ਨਕੋਦਰ ਦੇ 21 ਸਾਲ ਦੇ ਮੁੰਡੇ ਅਤੇ 14 ਸਾਲ ਦੀ ਕੁੜੀ ਨੇ ਪ੍ਰੇਮ ਸੰਬੰਧਾਂ ਦੇ ਚੱਕਰ ‘ਚ ਜ਼ਹਿਰ ਖਾ ਕੇ ਜਾਨ ਦਿੱਤੀ

0
856

ਜਲੰਧਰ | ਪ੍ਰੇਮ ਸੰਬੰਧਾਂ ਦੇ ਚੱਕਰ ਵਿੱਚ ਇੱਕ ਲੜਕਾ ਅਤੇ ਇੱਕ ਲੜਕੀ ਨੇ ਆਪਣੀ ਜਿੰਦਗੀ ਖਤਮ ਕਰ ਲਈ ਹੈ। ਨਕੋਦਰ ਦਾ ਰਹਿਣ ਵਾਲਾ 21 ਸਾਲ ਦਾ ਮੁੰਡਾ ਅਤੇ 14 ਸਾਲ ਦੀ ਕੁੜੀ ਬੀਤੀ ਸ਼ਾਮ ਫਿਲੌਰ ਵਿੱਚ ਸੜਕ ਕਿਨਾਰੇ ਪਏ ਮਿਲੇ। ਲੋਕਾਂ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਦੇਰ ਰਾਤ ਦੋਹਾਂ ਦੀ ਮੌਤ ਹੋ ਗਈ।

ਨਕੋਦਰ ਸਿਟੀ ਪੁਲਿਸ ਥਾਣੇ ਦੇ ਐਸਐਚਓ ਜਤਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਪਿਛਲੇ ਇੱਕ ਹਫਤੇ ਤੋਂ ਘਰੋਂ ਭੱਜੇ ਹੋਏ ਸਨ। ਲੜਕੀ ਦੇ ਪਰਿਵਾਰ ਦੇ ਬਿਆਨਾਂ ਉੱਤੇ ਅਸੀਂ ਐਫਆਈਆਰ ਵੀ ਦਰਜ ਕੀਤੀ ਹੋਈ ਸੀ। ਦੋਵੇਂ ਆਪਣੇ ਪਰਿਵਾਰਾਂ ਤੋਂ ਭੱਜ ਰਹੇ ਸਨ। ਅੱਜ ਪਤਾ ਲੱਗਿਆ ਕਿ ਦੋਹਾਂ ਨੇ ਜ਼ਹਿਰ ਖਾ ਲਿਆ।

ਲੜਕੇ ਦਾ ਨਾਂ ਸੰਨੀ ਹੈ ਜਿਸ ਦੀ ਉਮਰ 21 ਸਾਲ ਹੈ। ਲੜਕੀ ਸਿਰਫ 14 ਸਾਲ ਦੀ ਹੈ। ਦੋਹਾਂ ਨੂੰ ਸੀਐਮਸੀ ਲੁਧਿਆਣਾ ਭਰਤੀ ਕਰਵਾਇਆ ਗਿਆ ਸੀ ਪਰ ਦੇਰ ਰਾਤ ਦੋਹਾਂ ਦੀ ਮੌਤ ਹੋ ਗਈ। ਪੋਸਟ ਮਾਰਟਮ ਤੋਂ ਬਾਅਦ ਦੋਹਾਂ ਲਾਸ਼ਾਂ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਅੱਜ ਅੰਤਿਮ ਸੰਸਕਾਰ ਹੋਵੇਗਾ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।