ਜਲੰਧਰ | ਸ਼ਹਿਰ ‘ਚ ਪੈਂਦੇ ਇੱਕ ਇਲਾਕੇ ਵਿੱਚ 2 ਸਾਲ ਦੀ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਤੋਂ ਬਾਅਦ ਅਰੋਪੀ ਫਰਾਰ ਹੈ।
ਪੀੜਤ ਬੱਚੀ ਦੀ ਹਾਲਤ ਨਾਜੁਕ ਹੈ। ਇਲਾਜ ਲਈ ਉਸ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਸਬ ਇੰਸਪੈਕਟਰ ਮਨਪ੍ਰੀਤ ਕੌਰ ਨੇ ਦੱਸਿਆ ਕਿ ਬੱਚੀ ਦੇ ਮਾਂ-ਬਾਪ ਨੇ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਬਲਾਤਕਾਰ ਦਾ ਅਰੋਪੀ ਬੱਚੀ ਦਾ ਫੁੱਫੜ ਲੱਗਦਾ ਹੈ। ਉਸ ਦਾ ਘਰ ‘ਚ ਆਉਣਾ-ਜਾਣਾ ਸੀ। ਅੱਜ ਉਹ ਬੱਚੀ ਨੂੰ ਆਪਣੇ ਨਾਲ ਖਡਾਉਣ ਵਾਸਤੇ ਲੈ ਗਿਆ। ਇਸ ਤੋਂ ਬਾਅਦ ਉਸ ਨੇ ਬੱਚੀ ਨਾਲ ਗਲਤ ਕੰਮ ਕੀਤਾ ਅਤੇ ਫਰਾਰ ਹੋ ਗਿਆ।
ਐਸਆਈ ਮਨਪ੍ਰੀਤ ਕੌਰ ਨੇ ਦੱਸਿਆ ਕਿ ਬੱਚੀ ਦੀ ਹਾਲਤ ਖਰਾਬ ਹੈ। ਡਾਕਟਰ ਇਲਾਜ ਕਰ ਰਹੇ ਹਨ। ਅਸੀਂ ਅਰੋਪੀ ਦੀ ਗ੍ਰਿਫਤਾਰੀ ਲਈ ਪੂਰੀ ਤਾਕਤ ਨਾਲ ਛਾਪੇਮਾਰੀ ਕਰ ਰਹੇ ਹਾਂ। ਜਲਦ ਅਰੋਪੀ ਜੇਲ ਦੀਆਂ ਸਲਾਖਾਂ ਪਿੱਛੇ ਹੋਵੇਗਾ।