ਕਪੂਰਥਲਾ | ਸੁਲਤਾਨਪੁਰ ਲੋਧੀ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਸਿਵਲ ਹਸਪਤਾਲ ਵਿਚ ਬੱਚੇ ਦੇ ਜਨਮ ਵੇਲੇ ਹੀ ਦੰਦ ਸਨ। ਇਹ ਦੇਖ ਕੇ ਡਾਕਟਰ ਵੀ ਹੈਰਾਨ ਹੋ ਗਏ। ਇਸ ਬੱਚੇ ਨੂੰ ਪ੍ਰੀਤੀ ਪਤਨੀ ਸੁਖਪਾਲ ਸਿੰਘ ਪਿੰਡ ਸ਼ਾਲਾਪੁਰ ਨੇ ਜਨਮ ਦਿੱਤਾ ਹੈ।
ਡਲਿਵਰੀ ਨਰਸਿੰਗ ਅਫ਼ਸਰ ਕੁਲਵਿੰਦਰ ਕੌਰਅਤੇ ਡਾ. ਗੁਰਵਿੰਦਰ ਕੌਰ ਨੇ ਕੀਤੀ। ਡਲਿਵਰੀ ਤੋਂ ਬਾਅਦ ਬੱਚੇ ਦੇ ਰੁਟੀਨ ਚੈੱਕਅਪ ਵੇਲੇ ਨਰਸਿੰਗ ਅਫ਼ਸਰ ਕੁਲਵਿੰਦਰ ਕੌਰ ਤੇ ਡਾ ਗੁਰਵਿੰਦਰ ਕੌਰ ਨੇ ਦੇਖਿਆ ਕਿ ਨਵਜੰਮੇ ਬੱਚੇ ਦੇ ਮੂੰਹ ਵਿੱਚ ਜਨਮ ਸਮੇਂ ਹੀ ਹੇਠਲੇ ਦੋ ਦੰਦ ਮੌਜੂਦ ਹਨ। ਜੋ ਦੇਖ ਕੇ ਸਭ ਲੋਕ ਹੈਰਾਨ ਹੋ ਗਏ।
ਜ਼ਿਕਰਯੋਗ ਹੈ ਕਿ ਆਮ ਬੱਚੇ ਦੇ ਆਪਣੀ ਉਮਰ ਦੇ ਸੱਤਵੇਂ ਜਾਂ ਅੱਠਵੇਂ ਮਹੀਨੇ ਵਿੱਚ ਦੰਦ ਨਿਕਲਣੇ ਸ਼ੁਰੂ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਅਜਿਹਾ ਹਜ਼ਾਰਾਂ ਵਿੱਚੋਂ ਕੋਈ ਇੱਕ ਕੇਸ ਹੁੰਦਾ ਹੈ ਜਦੋਂ ਨਵਜੰਮੇ ਬੱਚੇ ਦੇ ਮੂੰਹ ਵਿੱਚ ਪਹਿਲਾਂ ਹੀ ਦੰਦ ਮੌਜੂਦ ਹੋਣ। ਜਾਣਕਾਰੀ ਅਨੁਸਾਰ ਜੱਚਾ ਬੱਚਾ ਦੋਨੋਂ ਬਿਲਕੁਲ ਠੀਕ ਹਨ। ਬੱਚੇ ਨੂੰ ਫੀਡ ਲੈਣ ਵਿੱਚ ਥੋੜ੍ਹੀ ਜਿਹੀ ਮੁਸ਼ਕਿਲ ਜ਼ਰੂਰ ਆਉਂਦੀ ਹੈ।






































