ਕੈਨੇਡਾ ‘ਚ 2 ਪੰਜਾਬੀ ਵਿਦਿਆਰਥੀਆਂ ਦੀ ਕਾਰ ਹਾਦਸੇ ‘ਚ ਦਰਦਨਾਕ ਮੌਤ

0
1551

ਉਂਟਾਰੀਓ| ਕੈਨੇਡਾ ਦੀ ਰਾਜਧਾਨੀ ਓਟਾਵਾ ਵਿਚ ਦੋ ਪੰਜਾਬੀ ਵਿਦਿਆਰਥੀਆਂ ਦੀ ਕਾਰ ਹਾਦਸੇ ਵਿਚ ਮੌਤ ਹੋਣ ਦੀ ਖਬਰ ਆਈ ਹੈ। ਦੋਵੇਂ ਵਿਦਿਆਰਥੀ ਮੂਲ ਤੌਰ ਉਤੇ ਪੰਜਾਬੀ ਸਨ। ਇਹ ਹਾਦਸਾ ਕੈਨੇਡਾ ਦੀ ਰਾਜਧਾਨੀ ਉਟਾਵਾ ਵਿਚ ਪਿਛਲੇ ਹਫਤੇ ਹੋਇਆ।

ਉਂਟਾਰੀਓ ਪੁਲਿਸ ਅਨੁਸਾਰ ਇਹ ਹਾਦਸਾ 12 ਮਈ ਨੂੰ ਸਵੇਰੇ 5. 30 ਵਜੇ ਹੋਇਆ ਸੀ। ਉਂਟਾਰੀਓ ਦੀ ਇੰਡੋ-ਕੈਨੇਡੀਅਨ ਕਮਿਊਨਟੀ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਦੋਵਾਂ ਨੌਜਵਾਨਾਂ ਦੀ ਪਛਾਣ 21 ਸਾਲ ਬਲਵਿੰਦਰ ਸਿੰਘ ਤੇ 22 ਸਾਲਾ ਸਚਿਨ ਚੁੱਘ ਵਜੋਂ ਹੋਈ ਹੈ। ਇਹ ਦੋਵੇਂ ਪੰਜਾਬ ਨਾਲ ਸੰਬੰਧਤ ਸਨ ਤੇ ਫਿਲਹਾਲ ਇਹ ਦੋਵੇਂ ਬਰੈਂਪਟਨ ਦੇ ਗ੍ਰੇਟਰ ਟੋਰਾਂਟੋ ਏਰੀਆ ਵਿਚ ਰਹਿੰਦੇ ਸਨ। ਜਦੋਂ ਇਨ੍ਹਾਂ ਦੀ ਕਾਰ ਨਾਲ ਹਾਦਸਾ ਹੋਇਆ ਉਦੋਂ ਇਹ ਦੋਵੇਂ ਉਟਾਵਾ ਨੂੰ ਜਾ ਰਹੇ ਸਨ।

ਸਚਿਨ ਚੁੱਘ ਕੈਂਡਰ ਕਾਲਜ ਦਾ ਵਿਦਿਆਰਥੀ ਸੀ, ਜਦੋਂਕਿ ਬਲਵਿੰਦਰ ਸਿੰਘ ਅਲਫਾ ਕਾਲਜ ਵਿਚ ਪੜ੍ਹਦਾ ਸੀ। ਇਨ੍ਹਾਂ ਦਾ ਸੰਸਕਾਰ ਬਰੈਂਪਟਨ ਵਿਚ ਕਰ ਦਿੱਤਾ ਗਿਆ ਹੈ ਤੇ ਇਨ੍ਹਾਂ ਦੀ ਅਸਥੀਆਂ ਸ਼ੁੱਕਰਵਾਰ ਤੱਕ ਪੰਜਾਬ ਆਉਣਗੀਆਂ

ਉਟਾਵਾ ਦੇ ਫਾਇਰ ਸਰਵਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੌਜਵਾਨਾਂ ਦੀ ਕਾਰ ਨਾਲ ਜਦੋਂ ਹਾਦਸਾ ਹੋਇਆ ਤਾਂ ਇਹ ਉਟਾਵਾ ਵੱਲ ਨੂੰ ਜਾ ਰਹੇ ਸਨ। ਇਨ੍ਹਾਂ ਦੀ ਕਾਰ ਹਾਈਵੇ ਤੋਂ ਕਈ ਮੀਟਰ ਦੂਰ ਖੇਤਾਂ ਵਿਚ ਪਲਟੀ ਮਿਲੀ।

ਕੈਨੇਡਾ ਵਿਚ ਹੋਣ ਵਾਲਾ ਇਹ ਪਹਿਲਾ ਹਾਦਸਾ ਨਹੀਂ ਹੈ, ਜਿਸ ਵਿਚ ਕਈ ਪੰਜਾਬੀਆਂ ਦੀਆਂ ਜਾਨਾਂ ਗਈਆਂ ਹੋਣ, ਇਸ ਤੋਂ ਪਹਿਲਾਂ ਵੀ ਦੱਖਣੀ ਉਂਟਾਰੀਓ ਵਿਚ ਇਕ ਹਾਦਸੇ ਵਿਚ 5 ਇੰਟਰਨੈਸ਼ਨਲ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ।