ਹੁਸ਼ਿਆਰਪੁਰ, 22 ਦਸੰਬਰ | ਇਥੋਂ ਇਕ ਵੱਡੀ ਖਬਰ ਆਈ ਹੈ। ਕੇਂਦਰੀ ਜੇਲ ਹੁਸ਼ਿਆਰਪੁਰ ਵਿਚ 2 ਹਵਾਲਾਤੀਆਂ ਨੇ ਜਾਨ ਦੇ ਦਿੱਤੀ। ਮ੍ਰਿਤਕਾਂ ਦੀ ਪਛਾਣ ਓਮਕਾਰ ਅਤੇ ਟੀਟੂ ਵਜੋਂ ਹੋਈ ਹੈ। ਇਹ ਘਟਨਾ 23 ਨੰਬਰ ਬੈਰਕ ਵਿਚ ਵਾਪਰੀ। ਹਾਲਾਂਕਿ ਅਜੇ ਤੱਕ ਉਨ੍ਹਾਂ ਦੇ ਮਰਨ ਦੇ ਕਾਰਨਾਂ ਦਾ ਨਹੀਂ ਪਤਾ ਲੱਗਾ। ਰੇ.ਪ ਕੇਸ ‘ਚ ਸਜ਼ਾ ਕੱਟ ਰਿਹਾ ਸੀ ਰਿੰਦਾ।
ਜ਼ਿਲ੍ਹੇ ਦੇ ਜੁਡੀਸ਼ੀਅਲ ਅਧਿਕਾਰੀ ਵੀ ਜੇਲ ਅੰਦਰ ਪੁੱਜ ਗਏ ਹਨ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਦੋਵਾਂ ਹਵਾਲਾਤੀਆਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਜਾਇਆ ਗਿਆ ਹੈ। ਜਿਥੇ ਉਨ੍ਹਾਂ ਦਾ ਦੁਪਹਿਰ ਨੂੰ ਪੋਸਟਮਾਰਟਮ ਕੀਤਾ ਜਾਵੇਗਾ।
ਦੱਸ ਦਈਏ ਕਿ ਕੈਦੀ ਦੀ ਕੁੱਟਮਾਰ ਦੇ ਦੋਸ਼ ‘ਚ ਪੰਜਾਬ ਹਰਿਆਣਾ ਹਾਈਕੋਰਟ ਨੇ ਜੇਲ ਸੁਪਰਡੈਂਟ ਜੋਗਿੰਦਰ ਪਾਲ ਸਿੰਘ ਨੂੰ ਮੁਅੱਤਲ ਕਰ ਦਿੱਤਾ।
ਕੈਦੀ ਹਰਿੰਦਰ ਸਿੰਘ ਦੇ ਵਕੀਲ ਅਮਿਤ ਅਗਨੀਹੋਤਰੀ ਨੇ ਦੱਸਿਆ ਕਿ ਰਿੰਦਾ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਵਿਖੇ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ। ਜਿਥੇ ਜੇਲ ਸੁਪਰਡੈਂਟ ਜੋਗਿੰਦਰ ਪਾਲ ਸਿੰਘ ਉਸ ਕੋਲੋਂ ਗੈਰ-ਕਾਨੂੰਨੀ ਕੰਮ ਕਰਵਾਉਣ ਲਈ ਉਸ ਦੀ ਕੁੱਟਮਾਰ ਕਰਦਾ ਸੀ। ਰਿੰਦਾ ਨੇ ਆਪਣੇ ਵਕੀਲ ਰਾਹੀਂ ਕੁੱਟਮਾਰ ਵਿਰੁੱਧ ਉੱਚ ਅਦਾਲਤ ਵਿਚ ਕੇਸ ਕੀਤਾ ਅਤੇ ਜੇਲ੍ਹ ਦੇ ਸੀਸੀਟੀਵੀ ਕੈਮਰਿਆਂ ਰਾਹੀਂ ਜਿਹੜੇ ਸਬੂਤ ਅਦਾਲਤ ਵਿਚ ਪੇਸ਼ ਕੀਤੇ, ਉਨ੍ਹਾਂ ਵਿਚ ਇਕ ਕਲਿਪ ਰਾਹੀਂ ਕੁੱਟਮਾਰ ਦੀ ਪੁਸ਼ਟੀ ਹੋ ਗਈ ਹੈ।