ਲੁਧਿਆਣਾ ਦੇ 2 ਖਿਡਾਰੀ ਹੋਏ IPL ‘ਚ ਸਿਲੈਕਟ

0
2644

ਨਵੀਂ ਦਿੱਲੀ | ਪੰਜਾਬ ਦੇ ਲੁਧਿਆਣਾ ਦੇ 2 ਖਿਡਾਰੀ ਨੇਹਲ ਵਢੇਰਾ ਅਤੇ ਸਨਵੀਰ ਆਈ.ਪੀ.ਐਲ. ਵਿਚ ਖੇਡਣਗੇ। ਨੇਹਲ ਨੂੰ ਮੁੰਬਈ ਇੰਡੀਅਨ ਅਤੇ ਸਨਵੀਰ ਨੂੰ ਹੈਦਰਾਬਾਦ ਨੇ ਖਰੀਦਿਆ ਹੈ। ਦੋਵਾਂ ਦੀ ਬੋਲੀ 20 ਲੱਖ ਵਿਚ ਲੱਗੀ ਹੈ। ਵਢੇਰਾ ਨੂੰ ਰਣ ਮਸ਼ੀਨ ਵੀ ਕਿਹਾ ਜਾਂਦਾ ਹੈ। 578 ਰਣਾਂ ਦੀ ਪਾਰੀ ਖੇਡੀ ਸੀ ਵਢੇਰਾ ਨੇ ਤੇ ਅੰਡਰ-23 ਟੂਰਨਾਮੈਂਟ ਵਿਚ 578 ਰਣਾਂ ਦੀ ਪਾਰੀ ਖੇਡ ਕੇ 66 ਸਾਲ ਪੁਰਾਣਾ ਚਮਨ ਲਾਲ ਦਾ ਰਿਕਾਰਡ ਤੋੜਿਆ ਸੀ।

ਅੰਡਰ-23 ਟੂਰਨਾਮੈਂਟ ਦੇ 4 ਦਿਨੀ ਸੈਮੀਫਾਈਨਲ ਵਿਚ ਬਠਿੰਡਾ ਖਿਲਾਫ ਹੰਬੜਾ ਰੋਡ ਨੇੜੇ ਜੀਆਰਡੀ ਕ੍ਰਿਕਟ ਮੈਦਾਨ ਵਿਚ 28 ਅਪ੍ਰੈਲ ਨੂੰ ਬਹੁਤ ਵੱਡਾ ਮੁਕਾਬਲਾ ਹੋਇਆ। ਉਨ੍ਹਾਂ ਨੇ 37 ਛੱਕੇ ਅਤੇ 42 ਚੌਕੇ ਲਗਾਏ।

ਨੇਹਲ ਨੇ ਵਿਸ਼ਵ ਪੱਧਰ ‘ਤੇ 3 ਨੰਬਰ ‘ਤੇ ਬੱਲੇਬਾਜ਼ੀ ਕਰਦੇ ਹੋਏ ਕ੍ਰਿਕਟ ਵਿਚ ਸਰਵਉੱਚ ਵਿਅਕਤੀ ਦੀ ਸੂਚੀ ਵਿਚ ਜਗ੍ਹਾ ਬਣਾ ਲਈ ਹੈ। ਨੇਹਲ ਨੇ ਸਭ ਤੋਂ ਤੇਜ਼ 200, 300, 400 ਅਤੇ 500 ਰਣ ਵੀ ਬਣਾਏ ਹਨ। ਹਾਲਾਂਕਿ ਇਹ ਪਹਿਲੀ ਸ਼੍ਰੇਣੀ ਕ੍ਰਿਕਟ ਨਹੀਂ ਹੈ, ਫਿਰ ਵੀ ਇਹ ਇਕ ਮਹਾਨ ਉਪਲਬਧੀ ਹੈ। ਯੁਵਰਾਜ ਸਿੰਘ ਦੇ ਨੇਹਲ ਫੈਨ ਹਨ।

ਉਨ੍ਹਾਂ ਨੇ ਰਣਜੀ ਟਰਾਫੀ ਵਿਚ ਬਿਹਤਰ ਪ੍ਰਦਰਸ਼ਨ ਕੀਤਾ ਹੈ। ਪਿੰਡ ਵਿਚ ਖੁਸ਼ੀ ਦਾ ਮਾਹੌਲ ਹੈ। ਸਨਵੀਰ ਆਲਰਾਊਂਡਰ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਨਵੀਰ ‘ਤੇ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਉਹ ਬਿਹਤਰ ਪ੍ਰਦਰਸ਼ਨ ਕਰਕੇ ਸਾਹਨੇਵਾਲ ਦਾ ਨਾਂ ਰੌਸ਼ਨ ਕਰੇਗਾ।