5ਵੀਂ ਦੀ ਵਿਦਿਆਰਥਣ ਦੀ 2 ਜਣਿਆਂ ਨੇ ਲੁੱਟੀ ਇੱਜ਼ਤ, ਮੁਲਜ਼ਮ ਦੀ ਭੈਣ ਨੇ ਇੰਝ ਕਰਵਾਇਆ ਕਾਰਾ

0
1339

ਗੁਰਦਾਸਪੁਰ | ਸਦਰ ਥਾਣਾ ਸਦਰ ਦੀ ਪੁਲਿਸ ਨੇ 5ਵੀਂ ਵਿਚ ਪੜ੍ਹਦੀ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ ਵਾਲੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਪੀੜਤ ਦੀ ਮਾਂ ਨੇ ਪੁਲਿਸ ਕੋਲ ਕੇਸ ਦਰਜ ਕਰਵਾ ਕੇ ਦੱਸਿਆ ਕਿ 12 ਸਾਲਾ ਧੀ ਇਕ ਪ੍ਰਾਈਵੇਟ ਸਕੂਲ ਦੀ ਵਿਦਿਆਰਥਣ ਹੈ। ਉਹ ਸਕੂਲ ਜਾਣ ਲਈ ਘਰੋਂ ਨਿਕਲੀ ਸੀ। ਜਦੋਂ ਉਹ ਸਕੂਲ ਜਾ ਰਹੀ ਸੀ ਤਾਂ ਰਸਤੇ ਵਿਚ ਉਸ ਨੂੰ ਮੁਲਜ਼ਮ ਗੁਰਪ੍ਰੀਤ ਉਰਫ਼ ਗੌਰੀ ਵਾਸੀ ਮਗਰਮੂਦੀਆਂ ਮਿਲੀ। ਉਸ ਨੇ ਸਕੂਟਰੀ ’ਤੇ ਦੀਨਾਨਗਰ ਤਕ ਛੱਡਣ ਬਹਾਨੇ ਇਕ ਹੋਟਲ ਵਿਚ ਭੇਜ ਦਿੱਤਾ ਅਤੇ ਉਸ ਨਾਲ ਜਬਰ-ਜ਼ਨਾਹ ਹੋਇਆ।

ਰਸਤੇ ਵਿਚ ਮੁਲਜ਼ਮ ਔਰਤ ਦਾ ਭਰਾ ਅਮਰੀਕ ਸਿੰਘ ਵਾਸੀ ਈਸੇਪੁਰ ਮੱਲੀਆਂ ਬਾਈਪਾਸ ’ਤੇ ਮੋਟਰਸਾਈਕਲ ਲੈ ਕੇ ਖੜ੍ਹਾ ਸੀ। ਮੁਲਜ਼ਮ ਉਸ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਪਠਾਨਕੋਟ ਦੇ ਹੋਟਲ ਵਿਚ ਲੈ ਗਏ। ਉਥੇ ਜਬਰ-ਜ਼ਨਾਹ ਕੀਤਾ। ਇਸ ਤੋਂ ਬਾਅਦ ਪੀੜਤਾ ਨੂੰ ਗੁਰਦਾਸਪੁਰ ਵਿਚ ਛੱਡ ਕੇ ਫ਼ਰਾਰ ਹੋ ਗਿਆ। ਪੀੜਤਾ ਨੇ ਘਟਨਾ ਬਾਰੇ ਮਾਂ ਨੂੰ ਦੱਸਿਆ। ਜਾਂਚ ਅਧਿਕਾਰੀ ਇੰਸਪੈਕਟਰ ਪੁਸ਼ਪਾ ਦੇਵੀ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ।