ਪੰਜਾਬ ‘ਚ ਠੰਡ ਨਾਲ 2 ਵਿਅਕਤੀਆਂ ਦੀ ਮੌਤ, ਮੌਸਮ ਵਿਭਾਗ ਨੇ ਮੌਸਮ ਨੂੰ ਲੈ ਕੇ ਕਹੀ ਵੱਡੀ ਗੱਲ

0
1686

ਚੰਡੀਗੜ੍ਹ, 15 ਦਸੰਬਰ | ਪੰਜਾਬ ‘ਚ ਕੜਾਕੇ ਦੀ ਠੰਡ ਪੈ ਰਹੀ ਹੈ। ਲੋਕਾਂ ਨੇ ਠੰਡ ਤੋਂ ਬਚਣ ਲਈ ਆਪਣੇ-ਆਪ ਨੂੰ ਘਰਾਂ ਵਿਚ ਕੈਦ ਕਰ ਲਿਆ ਹੈ। ਸੂਬੇ ਵਿਚ ਠੰਡ ਨਾਲ 2 ਵਿਅਕਤੀਆਂ ਦੀ ਮੌਤ ਹੋ ਗਈ। ਫਾਜ਼ਿਲਕਾ ਦੇ ਪਿੰਡ ਘੋੜੇਵਾਲਾ ‘ਚ ਠੰਡ ਨਾਲ ਇਕ ਬਜ਼ੁਰਗ ਦੀ ਮੌਤ ਹੋ ਗਈ।

Weather: Dense fog engulfs cities in Punjab

ਇਸੇ ਤਰ੍ਹਾਂ ਡੇਰਾਬੱਸੀ ‘ਚ ਵੀ ਇਕ ਨੌਜਵਾਨ ਦੀ ਠੰਡ ਕਾਰਨ ਮੌਤ ਹੋ ਗਈ। ਜੇ ਗੱਲ ਵੀਰਵਾਰ ਦੀ ਕਰੀਏ ਤਾਂ ਰੋਪੜ ਸਭ ਤੋਂ ਠੰਡਾ ਰਿਹਾ ਜਿਥੇ ਤਾਪਮਾਨ 42 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕੱਲ ਕਈ ਥਾਈਂ ਧੁੰਦ ਛਾਈ ਰਹੀ। ਲੁਧਿਆਣੇ ਦਾ ਤਾਪਮਾਨ 6.8, ਪਟਿਆਲੇ ਦਾ 7.6, ਪਠਾਨਕੋਟ ‘ਚ 5.6, ਅੰਮ੍ਰਿਤਸਰ ਦਾ 7 ਤੇ ਬਠਿੰਡਾ ਦਾ ਤਾਪਮਾਨ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ 19 ਦਸੰਬਰ ਨੂੰ ਸੂਬੇ ‘ਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਸਵੇਰੇ ਸ਼ਾਮ ਧੁੰਦ ਪਵੇਗੀ। ਅਗਲੇ ਦਿਨਾਂ ‘ਚ ਠੰਡ ਦਾ ਕਹਿਰ ਹੋਰ ਵਧਣ ਦੀ ਪੇਸ਼ੀਨਗੋਈ ਵੀ ਕੀਤੀ ਗਈ ਹੈ। ਸੰਘਣੀ ਧੁੰਦ ਨਾਲ ਕਈ ਹਾਦਸੇ ਵੀ ਵਾਪਰ ਰਹੇ ਹਨ।