ਜਲੰਧਰ ‘ਚ ਕੋਰੋਨਾ ਨਾਲ ਹੋਈਆਂ 2 ਹੋਰ ਮੌਤਾਂ, ਗਿਣਤੀ ਹੋਈ 66, 34 ਹੋਰ ਮਾਮਲੇ ਆਏ ਸਾਹਮਣੇ

0
529

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਮੰਗਲਵਾਰ ਨੂੰ ਕੋਰੋਨਾ ਦੇ ਨਾਲ 2 ਮੌਤਾਂ ਤੇ 34 ਨਵੇਂ ਕੇਸ ਆਉਣ ਦੀ ਖਬਰ ਆਈ ਹੈ। ਸਿਹਤ ਵਿਭਾਗ ਅਨੁਸਾਰ ਅੱਜ ਆਏ ਮਾਮਲਿਆਂ ਵਿਚ ਆਦਰਸ਼ ਨਗਰ ਦੇ ਇਕ ਹੀ ਪਰਿਵਾਰ ਦੇ 4 ਲੋਕ ਸ਼ਾਮਲ ਹਨ। ਮਰਨ ਵਾਲਿਆ ਦੀ ਪਛਾਣ ਤਾਰਾ ਸਿੰਘ ਐਨਕਲੇਵ ਤੇ ਢੰਨ ਮੁਹੱਲਾ ਦੇ ਰੂਪ ਵਿਚ ਹੋਈ ਹੈ। ਅੱਜ ਆਏ ਮਰੀਜ਼ ਕਰਕੇ ਜਲੰਧਰ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 2614 ਪਹੁੰਚ ਗਈ ਹੈ। ਕੋਰੋਨਾ ਨਾਲ ਮਰਨ ਵਾਲਿਆ ਦੀ ਗਿਣਤੀ 66 ਹੋ ਗਈ ਹੈ।