ਆਸਟ੍ਰੇਲੀਆ ਜਾਣ ਤੋਂ 2 ਦਿਨ ਪਹਿਲਾਂ ਨੌਜਵਾਨ ਦੀ ਸੜਕ ਹਾਦਸੇ ‘ਚ ਗਈ ਜਾਨ

0
167

ਅਬੋਹਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅਬੋਹਰ ‘ਚ ਐਤਵਾਰ ਨੂੰ ਇਕ ਸੜਕ ਹਾਦਸੇ ‘ਚ ਪਰਿਵਾਰ ਦੇ ਇਕਲੌਤੇ ਪੁੱਤ ਦੀ ਮੌਤ ਹੋ ਗਈ। ਮ੍ਰਿਤਕ ਨੇ ਬੁੱਧਵਾਰ ਨੂੰ ਹੀ 2 ਦਿਨ ਬਾਅਦ ਆਸਟ੍ਰੇਲੀਆ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਅਣਸੁਖਾਵੀਂ ਘਟਨਾ ਵਾਪਰ ਗਈ ਅਤੇ ਖ਼ੁਸ਼ੀਆਂ ਮਾਤਮ ‘ਚ ਬਦਲ ਗਈਆਂ। ਪਰਿਵਾਰ ਨੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਵੀ ਰੱਖ ਲਿਆ ਸੀ ਪਰ ਸ਼ਾਇਦ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

Father, son from Hyderabad die in accident in Yadadri-Bhongir - Telangana  Today

ਇਹ ਹਾਦਸਾ ਕੱਲਰਖੇੜਾ ਤੋਂ ਉਸਮਾਨਖੇੜਾ ਜਾਂਦੇ ਸਮੇਂ ਵਾਪਰਿਆ। ਅਚਾਨਕ ਨੌਜਵਾਨ ਦੀ ਬਾਈਕ ਦੇ ਸਾਹਮਣੇ ਪਸ਼ੂ ਆ ਗਿਆ, ਜਿਸ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ ਅਤੇ ਉਹ ਸੜਕ ‘ਤੇ ਡਿੱਗ ਗਿਆ ਤੇ ਸਿਰ ‘ਤੇ ਸੱਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਮਿਤ ਕੁਮਾਰ (23) ਪੁੱਤਰ ਪ੍ਰਵੀਨ ਕੁਮਾਰ ਵਾਸੀ ਪਿੰਡ ਉਸਮਾਨਖੇੜਾ ਵਜੋਂ ਹੋਈ ਹੈ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।

ਜਾਣਕਾਰੀ ਅਨੁਸਾਰ ਅਮਿਤ ਐਤਵਾਰ ਨੂੰ ਕਿਸੇ ਕੰਮ ਲਈ ਪਿੰਡ ਕੱਲਰਖੇੜਾ ਆਇਆ ਹੋਇਆ ਸੀ। ਜਦੋਂ ਉਹ ਵਾਪਸ ਆਪਣੇ ਪਿੰਡ ਉਸਮਾਨਖੇੜਾ ਨੂੰ ਜਾ ਰਿਹਾ ਸੀ ਤਾਂ ਅਚਾਨਕ ਉਸ ਦੀ ਬਾਈਕ ਅੱਗੇ ਇਕ ਪਸ਼ੂ ਆ ਗਿਆ। ਟੱਕਰ ਕਾਰਨ ਬਾਈਕ ਤਿਲਕ ਗਈ। ਅਮਿਤ ਬਾਈਕ ਸਮੇਤ ਸੜਕ ‘ਤੇ ਡਿੱਗ ਗਿਆ। ਉਸ ਦੇ ਸਿਰ ‘ਤੇ ਲੱਗੀ ਸੱਟ ਤੋਂ ਖੂਨ ਨਿਕਲਣ ਲੱਗਾ। ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।