ਲੁਧਿਆਣਾ ਦੇ 2 ਇਲਾਕਿਆਂ ‘ਚ ਅੱਜ ਰਾਤ 9 ਵਜੇ ਤੋਂ ਅਣਮਿੱਥੇ ਸਮੇਂ ਲਈ ਲੱਗੇਗਾ ਲੌਕਡਾਊਨ, ਲੋਕਾਂ ਨੂੰ ਜ਼ਰੂਰੀ ਸਮਾਨ ਖਰੀਦਣ ਦੀ ਅਪੀਲ

0
2096

ਲੁਧਿਆਣਾ | ਵੱਧਦੇ ਕੋਰੋਨਾ ਕੇਸਾਂ ਨੂੰ ਵੇਖਦੇ ਹੋਏ ਅੱਜ ਰਾਤ 9 ਵਜੇ ਤੋਂ ਲੁਧਿਆਣਾ ਦੇ 2 ਇਲਾਕਿਆਂ ਵਿੱਚ ਲੌਕਡਾਊਨ ਲਗਾਉਣ ਦੇ ਆਰਡਰ ਜਾਰੀ ਕਰ ਦਿੱਤੇ ਗਏ ਹਨ।

ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਅਰਬਨ ਇਸਟੇਟ ਫੇਜ਼-1 (ਡੁਗਰੀ) ਅਤੇ ਅਰਬਨ ਇਸਟੇਟ ਫੇਜ਼-2 (ਡੁਗਰੀ) ਨੂੰ ਅੱਜ ਰਾਤ 9 ਵਜੇ ਤੋਂ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਜਾਵੇਗਾ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜ਼ਰੂਰੀ ਸਮਾਨ ਰਾਤ 9 ਵਜੇ ਤੋਂ ਪਹਿਲਾਂ ਖਰੀਦ ਲੈਣ।

ਡੀਸੀ ਨੇ ਦੱਸਿਆ- 15 ਕੇਸ ਆਉਣ ਤੋਂ ਬਾਅਦ ਕਿਸੇ ਵੀ ਇਲਾਕੇ ਨੂੰ ਕਨਟੇਨਮੈਂਟ ਜੋਨ ਘੋਸ਼ਿਤ ਕੀਤਾ ਜਾਂਦਾ ਹੈ ਪਰ ਇਨ੍ਹਾਂ ਇਲਾਕਿਆਂ ਵਿੱਚ 70 ਤੋਂ ਵੱਧ ਕੋਰੋਨਾ ਕੇਸ ਆਏ ਹਨ। ਇਸ ਲਈ ਅਗਲੇ ਹੁਕਮਾਂ ਤੱਕ ਐਤਵਾਰ ਰਾਤ ਤੋਂ ਇੱਥੇ ਲੌਕਡਾਊਨ ਲਗਾਇਆ ਜਾ ਰਿਹਾ ਹੈ।

ਡੀਸੀ ਨੇ ਲੋਕਾਂ ਨੂੰ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਅਪੀਲ ਵੀ ਕੀਤੀ ਹੈ ਤਾਂ ਜੋ ਕੋਰੋਨਾ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ।