ਪਟਵਾਰੀ ਦੀਆਂ 1152 ਪੋਸਟਾਂ ਲਈ 2.33 ਲੱਖ ਨੌਜਵਾਨਾਂ ਨੇ ਕੀਤਾ ਅਪਲਾਈ, ਐਮ.ਫਿਲ ਤੇ ਪੀਐਚਡੀ ਹੋਲਡਰ ਵੀ ਬਣਨਾ ਚਾਹੁੰਦੇ ਹਨ ਪਟਵਾਰੀ

0
22017

ਚੰਡੀਗੜ੍ਹ | ਬੇਰੁਜਗਾਰੀ ਪੰਜਾਬ ਨੂੰ ਕਿੰਨਾ ਘੇਰ ਚੁੱਕੀ ਹੈ ਇਸਦਾ ਅੰਦਾਜਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਟਵਾਰੀ ਦੀਆਂ 1152 ਪੋਸਟਾਂ ਲਈ 200 ਗੁਣਾਂ ਵੱਧ ਨੌਜਵਾਨਾਂ ਨੇ ਅਪਲਾਈ ਕੀਤਾ ਹੈ।

ਪਟਵਾਰੀ ਨੂੰ 18 ਮਹੀਨੇ ਤੱਕ ਟ੍ਰੇਨਿੰਗ ਦੌਰਾਨ 5000 ਰੁਪਏ ਭੱਤਾ ਮਿਲੇਗਾ। ਇਸ ਤੋਂ ਬਾਅਦ 20,000 ਮਹੀਨਾ ਤਨਖਾਹ ਮਿਲੇਗੀ। ਇਨ੍ਹਾਂ ਪੋਸਟਾਂ ਲਈ ਗ੍ਰੈਜੂਏਸ਼ਨ ਯੋਗਤਾ ਮੰਗੀ ਗਈ ਸੀ ਪਰ ਅਪਲਾਈ ਕਰਨ ਵਾਲਿਆਂ ਵਿੱਚ ਐਮ.ਫਿਲ ਡਿਗਰੀ ਹੋਲਡਰ, ਪੋਸਟ ਗ੍ਰੈਜੂਏਟ ਅਤੇ ਪੀ.ਐਚ.ਡੀ. ਵਾਲੇ ਵੀ ਸ਼ਾਮਿਲ ਹਨ।

ਸਰਵਿਸ ਸਲੈਕਸ਼ਨ ਬੋਰਡ ਤੋਂ ਮਿਲੀ ਜਾਣਕਾਰੀ ਮੁਤਾਬਕ 1152 ਪੋਸਟਾਂ ਲਈ 233181 ਐਪਲੀਕੇਸ਼ਨ ਆਏ ਹਨ। ਇਸਦਾ ਮਤਲਬ ਹੈ ਕਿ ਹਰ ਇੱਕ ਪੋਸਟ ਲਈ 200 ਦਾਅਵੇਦਾਰ ਹਨ।

ਐਸ.ਐਸ.ਬੀ. ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਪਹਿਲੀ ਪਰੀਖਿਆ ਅਗਲੇ ਮਹੀਨੇ 550 ਸੇਂਟਰ ਵਿੱਚ ਹੋਵੇਗੀ। ਦੂਸਰੀ ਪਰੀਖਿਆ ਲਈ 11520 ਕੈਂਡੀਡੇਟ ਸ਼ੋਰਟਲਿਸਟ ਕੀਤੇ ਜਾਣਗੇ ਜਿੰਨਾ ‘ਚੋ ਸਲੈਕਸ਼ਨ ਕੀਤਾ ਜਾਵੇਗਾ ਜੋ ਕਿ ਕਾਫੀ ਚੁਣੌਤੀਪੂਰਨ ਰਹੇਗਾ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)