ਨਵੀਂ ਦਿੱਲੀ | ਪੰਜਾਬ ਵਿਚ ਨਸ਼ੇ ਨਾਲ ਦਿਨ ਪ੍ਰਤੀ ਦਿਨ ਮੌਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਨੇ ਨਸ਼ਿਆਂ ਖਿਲਾਫ ਮੁਹਿੰਮ ਚਲਾਈ ਹੋਈ ਹੈ। ਸਰਕਾਰ ਦਾਅਵਾ ਕਰਦੀ ਹੈ ਕਿ ਸਾਡੀ ਸਰਕਾਰ ਨਿਤ ਦਿਨ ਨਸ਼ਾ ਤਸਕਰਾਂ ਨੂੰ ਕਾਬੂ ਕਰ ਰਹੀ ਹੈ। ਦਿੱਲੀ ਦੇ ਭਜਾਪ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਬੀਤੇ ਦਿਨ ਨਸ਼ੇ ਨਾਲ ਦੋ ਸਕੇ ਭਰਾਵਾਂ ਦੀ ਹੋਈ ਮੌਤ ਉਤੇ ਮਾਨ ਸਰਕਾਰ ਨੂੰ ਘੇਰਿਆ ਹੈ।
ਮਨਜਿੰਦਰ ਸਿੰਘ ਸਿਰਸਾ ਨੇ ਟਵਿਟ ਕੀਤਾ ਹੈ ਕਿ ਪੰਜਾਬ ਵਿੱਚ ਪਿਛਲੇ 5 ਮਹੀਨਿਆਂ ਵਿੱਚ ਨਸ਼ਿਆਂ ਕਾਰਨ 172+ ਨੌਜਵਾਨ ਜਾਨਾਂ ਗੁਆ ਚੁੱਕੇ ਹਨ ਪਰ ਕੇਜਰੀਵਾਲ- ਭਗਵੰਤ ਮਾਨ ਦੀ ਜੋੜੀ ਗੁਜਰਾਤ ਅਤੇ ਹਿਮਾਚਲ ਵਿੱਚ ਸਿਆਸੀ ਭਾਸ਼ਣਾਂ ਵਿੱਚ ਰੁੱਝੀ ਹੋਈ ਹੈ ਜਦੋਂ ਕਿ ਪੰਜਾਬ ਵਿੱਚ ਪਿਛਲੇ 5 ਮਹੀਨਿਆਂ ਵਿੱਚ ਨਸ਼ਿਆਂ ਕਾਰਨ 172+ ਨੌਜਵਾਨ ਜਾਨਾਂ ਗੁਆ ਚੁੱਕੇ ਹਨ।
ਔਸਤ ‘ਤੇ ਪ੍ਰਤੀ ਦਿਨ ਇੱਕ ਮੌਤ! ਤੁਸੀਂ ਪੰਜਾਬ ਦੀਆਂ ਮਾਵਾਂ ਦੇ ਸਰਾਪ ਦੀ ਕਮਾਈ ਕਰ ਰਹੇ ਹੋ, ਜਿਨਾਂ ਨੂੰ ਤੁਹਾਡੇ ਤੋਂ ਬਦਲਾਅ ਦੀ ਉਮੀਦ ਅਤੇ ਆਸ ਰੱਖਦੀਆਂ ਸਨ।