ਜਲੰਧਰ ‘ਚ ਅੱਜ 171 ਕੋਰੋਨਾ ਕੇਸ ਆਏ, 2 ਮੌਤਾਂ

0
1097

ਜਲੰਧਰ | ਜਿਲੇ ‘ਚ ਇੱਕ ਵਾਰ ਫਿਰ ਕੋਰੋਨਾ ਦੇ ਕੇਸ ਆਉਣੇ ਸ਼ੁਰੂ ਹੋ ਗਏ ਹਨ। ਸੋਮਵਾਰ ਨੂੰ ਕੋਰੋਨਾ ਦੇ 171 ਮਰੀਜਾਂ ਦੀ ਰਿਪੋਰਟ ਪਾਜੀਟਿਵ ਆਈ। ਦੋ ਲੋਕਾਂ ਦੀ ਮੌਤ ਵੀ ਕੋਰੋਨਾ ਵਾਇਰਸ ਨਾਲ ਹੋਈ।

ਦੂਜੇ ਪਾਸੇ ਜਿਲਾ ਪ੍ਰਸ਼ਾਸਨ ਨੇ ਫੈਸਲਾ ਕੀਤਾ ਹੈ ਕਿ ਜਲੰਧਰ ‘ਚ ਹੁਣ ਰੋਜਾਨਾ 6000 ਟੈਸਟ ਕੀਤੇ ਜਾਣਗੇ। ਜਿਆਦਾ ਟੈਸਟ ਹੋਣ ਦੇ ਨਾਲ ਜਿਆਦਾ ਕੋਰੋਨਾ ਮਰੀਜਾਂ ਦੇ ਸਾਹਮਣੇ ਆਉਣ ਦੀ ਸੰਭਾਵਨਾ ਵੀ ਹੈ।

ਡੀਸੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਦੇ ਲੱਛਣ ਹੋਣ ‘ਤੇ ਟੈਸਟ ਜ਼ਰੂਰ ਕਰਵਾਏ ਜਾਣ ਤਾਂ ਜੋ ਜਲਦੀ ਪਛਾਣ ਹੋ ਸਕੇ।