17 ਸਾਲਾ ਨਬਾਲਗ ਤੇ 35 ਸਾਲਾ ਮਾਮੀ ਨੂੰ ਹੋਇਆ ਇਕ ਦੂਜੇ ਨਾਲ ਪਿਆਰ, ਇਕੱਠੇ ਰਹਿਣ ਦੀ ਜ਼ਿੱਦ ‘ਤੇ ਅੜੇ

0
767

ਚੂਰੂ: ਇਹ ਗੱਲ ਤੁਸੀਂ ਸੁਣੀ ਹੋਵੇਗੀ ਕਿ ਪਿਆਰ ਅੰਨ੍ਹਾ ਹੁੰਦਾ ਹੈ। ਅਜਿਹਾ ਹੀ ਇੱਕ ਮਾਮਲਾ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੇ ਸਦਰ ਥਾਣੇ ਵਿੱਚ ਸਾਹਮਣੇ ਆਇਆ ਹੈ। ਇੱਥੇ ਇੱਕ 17 ਸਾਲਾ ਨਾਬਾਲਗ ਲੜਕੇ ਅਤੇ ਉਸਦੀ 35 ਸਾਲਾ ਮਾਮੀ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਜਦੋਂ ਔਰਤ ਦੇ ਪਤੀ ਨੂੰ ਇਸ ਰਿਸ਼ਤੇ ਬਾਰੇ ਪਤਾ ਲੱਗਾ ਤਾਂ ਮਾਮਲਾ ਵਿਗੜ ਗਿਆ ਅਤੇ ਇਹ ਗੱਲ ਥਾਣੇ ਪਹੁੰਚ ਗਈ ਅਤੇ ਪਤੀ ਵੱਲੋਂ ਥਾਣਾ ਸਦਰ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਦੱਸ ਦਈਏ ਕਿ ਇਹ ਮਾਮਲਾ ਚੁਰੂ ਦੇ ਬਿਨਾਸਰ ਦਾ ਹੈ। ਜਿੱਥੇ ਪਤੀ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ 10 ਸਾਲ ਪਹਿਲਾਂ ਇਕ ਨੇਸ਼ਲ ਦੀ ਔਰਤ ਨਾਲ ਹੋਇਆ ਸੀ, ਜਿਸ ਨਾਲ ਉਸ ਦੇ ਦੋ ਬੱਚੇ ਵੀ ਹਨ। ਉਸ ਨੇ ਦੱਸਿਆ ਕਿ ਉਸ ਦਾ ਨਾਬਾਲਗ ਭਤੀਜਾ ਜੋ ਕਿ ਕਰਾਂਗੋ ਬਾਡਾ ਵਾਸੀ ਸੀ, ਉਹ ਅਕਸਰ ਉਸ ਦੇ ਘਰ ਆਉਂਦਾ-ਜਾਂਦਾ ਰਹਿੰਦਾ ਸੀ। ਇਸ ਦੌਰਾਨ ਉਸ ਦੇ ਭਤੀਜਾ ਅਤੇ ਪਤਨੀ ਵਿੱਚ ਨੇੜਤਾ ਵਧੀ ਅਤੇ ਪਿਆਰ ‘ਚ ਬਦਲ ਗਈ। ਦੋਵਾਂ ਦਾ ਪਿਆਰ-ਸੰਬੰਧ ਇੰਨਾ ਡੂੰਘਾ ਹੋ ਗਿਆ ਕਿ ਉਨ੍ਹਾਂ ਨੇ ਰਿਸ਼ਤਾ ਛੱਡ ਕੇ ਇਕੱਠੇ ਰਹਿਣ ਦਾ ਫੈਸਲਾ ਕਰ ਲਿਆ।

ਪੀੜਤ ਪਤੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੀ ਪਤਨੀ ਨੇ ਦੱਸਿਆ ਸੀ ਕਿ ਉਸ ਨੇ ਭਤੀਜੇ ਨਾਲ ਵਿਆਹ ਕਰਵਾ ਲਿਆ ਹੈ, ਹੁਣ ਉਹ ਉਸ ਨਾਲ ਹੀ ਵਸ ਜਾਵੇਗੀ। ਪੀੜਤਾ ਅਨੁਸਾਰ ਦੋਵਾਂ ਵਿਚਾਲੇ ਹੁਣ ਤੱਕ ਕੋਈ ਤਲਾਕ ਨਹੀਂ ਹੋਇਆ ਹੈ। ਮਾਮਲੇ ਸਬੰਧੀ ਥਾਣਾ ਸਦਰ ਵਿਖੇ ਵੀ ਪਹੁੰਚ ਕੀਤੀ ਗਈ ਹੈ। ਪਤੀ ਨੇ ਦੱਸਿਆ ਕਿ ਇਹ ਵਿਆਹ ਕਾਨੂੰਨੀ ਤੌਰ ‘ਤੇ ਸਹੀ ਨਹੀਂ ਹੈ।

ਕਾਨੂੰਨੀ ਤੌਰ ‘ਤੇ ਇਹ ਰਿਸ਼ਤਾ ਜਾਇਜ਼ ਨਹੀਂ ਹੈ

ਇਸ ਰਿਸ਼ਤੇ ਵਿੱਚ ਨਾ ਸਿਰਫ਼ ਸਮਾਜਿਕ ਨੁਕਸਾਨ ਹੈ, ਸਗੋਂ ਮਾਮੀ -ਭਤੀਜੇ ਦੀ ਉਮਰ ਵਿੱਚ ਵੀ ਵੱਡਾ ਅੰਤਰ ਹੈ। ਵਿਆਹੁਤਾ ਪੂਨਮ ਦੀ ਉਮਰ 35 ਸਾਲ ਹੈ, ਜਦੋਂ ਕਿ ਉਸ ਦਾ ਨਾਬਾਲਗ ਭਤੀਜਾ ਸਿਰਫ਼ 17 ਸਾਲ ਦਾ ਹੈ। ਅਜਿਹੇ ‘ਚ ਇਹ ਰਿਸ਼ਤਾ ਕਾਨੂੰਨੀ ਤੌਰ ‘ਤੇ ਵੀ ਠੀਕ ਨਹੀਂ ਹੈ।

ਪਰਿਵਾਰ ਨੇ ਕਾਫੀ ਸਮਝਾਇਆ

ਵਿਆਹ ਨਾ ਕਰਵਾਉਣ ਲਈ ਪਰਿਵਾਰਕ ਮੈਂਬਰਾਂ ਨੇ ਔਰਤ ਅਤੇ ਨਾਬਾਲਗ ਲੜਕੇ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਦੋਵੇਂ ਇਕੱਠੇ ਰਹਿਣ ਦੀ ਜ਼ਿੱਦ ‘ਤੇ ਅੜੇ ਰਹੇ। ਦੱਸ ਦਈਏ ਕਿ ਔਰਤ ਨੇ ਸਾਫ਼ ਕਿਹਾ ਕਿ ਦੋਵੇਂ ਇਕੱਠੇ ਜੀਣਗੇ ਤੇ ਮਰਨਗੇ। ਔਰਤ ਨੇ ਪਹਿਲੇ ਪਤੀ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ।