ਮਲੋਟ ‘ਚ ਨਸ਼ੇ ਦੀ ਓਵਰ ਡੋਜ਼ ਨਾਲ 17 ਸਾਲ ਦੇ ਲੜਕੇ ਦੀ ਮੌਤ

0
3406

ਮਲੋਟ (ਤਰਸੇਮ ਢੁੱਡੀ) | ਅੱਜ ਦੇ ਸਮੇ ‘ਚ ਬੁਰੀ ਸੰਗਤ ਵਿਚ ਫਸ ਕੇ ਨੌਜਵਾਨ ਪੀੜ੍ਹੀ ਆਪਣੀਆਂ ਜਿੰਦਗੀਆਂ ਬਰਬਾਦ ਕਰ ਰਹੀ ਹੈ ਇਸ ਦੇ ਚਲਦੇ ਮਲੋਟ ਦੇ ਵਾਰਡ ਨੰਬਰ 8 ਦੇ ਇਕ ਮਜਦੂਰ ਪਰਿਵਾਰ ਦੇ 17 ਸਾਲ ਦੇ ਅਬਸ਼ੇਕ ਕੁਮਾਰ ਦੀ ਨਸ਼ੇ ਦੀ ਓਵਰ ਡੋਜ ਨਾਲ ਮੌਤ ਹੋ ਗਈ ।

ਮ੍ਰਿਤਕ ਲੜਕੇ ਦੇਂ ਪਿਤਾ ਕਮਲੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ 17 ਸਾਲ ਦਾ ਲੜਕਾ ਇਕ ਟਾਈਲ ਫੈਕਟਰੀ ‘ਚ ਕੰਮ ਕਰਦਾ ਸੀ ਉਸ ਨੂੰ ਦੇਰ ਰਾਤ ਕੁਝ ਲੜਕੇ ਬੇਹੋਸ਼ੀ ਦੀ ਹਾਲਤ ਵਿਚ ਘਰ ਛੱਡ ਗਏ। ਜਿਸ ਦੇ ਬਾਂਹ ‘ਚ ਟੀਕਾ ਲੱਗਣ ਦਾ ਨਿਸ਼ਾਨ ਸੀ।

ਸਵੇਰ ਤੱਕ ਉਸ ਨੂੰ ਕੋਈ ਹੋਸ਼ ਨਹੀਂ ਆਈ ਅਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਲੜਕੇ ਦੇ ਪਿਤਾ ਦਾ ਆਰੋਪ ਹੈ ਕਿ ਉਨ੍ਹਾਂ ਦੇ ਮੁਹੱਲੇ ਵਿਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ।

ਲੜਕੇ ਦੇ ਪਿਤਾ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਜ ਮੇਰੇ ਲੜਕੇ ਦੀ ਮੌਤ ਹੋਈ ਹੈ ਪਰ ਹੋਰ ਲੜਕੇ ਬਚ ਸਕਣ।

ਵੇਖੋ ਵੀਡੀਓ