ਜਗਰਾਉਂ ‘ਚ ਪੰਜਾਬ ਨੈਸ਼ਨਲ ਬੈਂਕ ਦੇ ATM ‘ਚੋਂ 17 ਲੱਖ ਦੀ ਲੁੱਟ, ਚਾਰ ਨਕਾਬਪੋਸ਼ਾਂ ਨੇ ਕਟਰ ਨਾਲ ਕੱਟ ਕੇ ਲੁੱਟਿਆ ATM

0
524

ਲੁਧਿਆਣਾ/ਜਗਰਾਉਂ | ਰਾਏਕੋਟ ਰੋਡ ‘ਤੇ ਸਥਿਤ ਪਿੰਡ ਲੰਮੇ ‘ਚ ਪੰਜਾਬ ਨੈਸ਼ਨਲ ਬੈਂਕ ਦਾ ਏਟੀਐਮ ਮੰਗਲਵਾਰ ਦੇਰ ਰਾਤ 2 ਮੋਟਰਸਾਈਕਲਾਂ ‘ਤੇ ਸਵਾਰ ਚਾਰ ਨਕਾਬਪੋਸ਼ ਲੁਟੇਰਿਆਂ ਨੇ ਲੁੱਟ ਲਿਆ। ਘਟਨਾ ਦਾ ਪਤਾ ਬੁੱਧਵਾਰ ਸਵੇਰੇ ਉਸ ਸਮੇਂ ਲੱਗਾ ਜਦੋਂ ਅਧਿਕਾਰੀ ਆਮ ਵਾਂਗ ਬੈਂਕ ਆਏ। ਉਨ੍ਹਾਂ ਨੇ ਏਟੀਐਮ ਟੁੱਟਾ ਦੇਖਿਆ ਤੇ ਪੁਲਿਸ ਨੂੰ ਸੂਚਨਾ ਦਿੱਤੀ।

ਏਟੀਐਮ ਲੁੱਟਣ ਦੀ ਸੂਚਨਾ ਮਿਲਦੇ ਹੀ ਪੁਲਿਸ ਮਹਿਕਮੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਥਾਣਾ ਹਠੂਰ ਦੀ ਪੁਲਿਸ ਸਮੇਤ ਉੱਚ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਲੁਟੇਰਿਆਂ ਨੇ ਪਹਿਲਾਂ ਏਟੀਐਮ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ‘ਤੇ ਛਿੜਕਾਅ ਕੀਤਾ। ਫਿਰ ਉਹ ਏਟੀਐਮ ਦਾ ਸ਼ਟਰ ਕਟਰ ਨਾਲ ਕੱਟ ਕੇ ਅੰਦਰ ਵੜ ਗਏ। ਇਸ ਤੋਂ ਬਾਅਦ ਮੁਲਜ਼ਮਾਂ ਨੇ ਏਟੀਐਮ ਵਿੱਚ ਲੱਗੇ ਕੈਮਰਿਆਂ ’ਤੇ ਸਪਰੇਅ ਕਰ ਦਿੱਤੀ ਅਤੇ ਏਟੀਐਮ ਨੂੰ ਕੱਟਣਾ ਸ਼ੁਰੂ ਕਰ ਦਿੱਤਾ। ਸੂਤਰਾਂ ਅਨੁਸਾਰ ਲੁਟੇਰੇ ਏਟੀਐਮ ਵਿੱਚੋਂ ਲੱਖਾਂ ਰੁਪਏ ਲੈ ਕੇ ਫਰਾਰ ਹੋ ਗਏ। ਪੁਲਿਸ ਜਾਂਚ ਕਰ ਰਹੀ ਹੈ।