ਸੂਬੇ ‘ਚ 1 ਇਕ ਦਿਨ ‘ਚ ਮਿਲੇ 1693 ਕੋਰੋਨਾ ਮਰੀਜ਼, ਮੌਤਾਂ ਦੀ ਗਿਣਤੀ ‘ਚ ਹੋਇਆ ਵਾਧਾ

0
320

ਚੰਡੀਗੜ੍ਹ . ਅੱਜ ਪੰਜਾਬ ‘ਚ 1693 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ ‘ਚ ਹੁਣ ਤੱਕ 36083 ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 22703 ਮਰੀਜ਼ ਠੀਕ ਹੋ ਚੁੱਕੇ, ਬਾਕੀ 12460 ਮਰੀਜ ਇਲਾਜ਼ ਅਧੀਨ ਹਨ। ਪੀੜਤ 362 ਮਰੀਜ਼ ਆਕਸੀਜਨ ਅਤੇ 36 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 462, ਪਟਿਆਲਾ ਤੋਂ 117, ਜਲੰਧਰ 208 ਤੇ ਮੁਹਾਲੀ ਤੋਂ 114 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ।  ਹੁਣ ਤੱਕ 920 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 24 ਮੌਤਾਂ ‘ਚ 6 ਪਟਿਆਲਾ, 8 ਲੁਧਿਆਣਾ, 3 ਜਲੰਧਰ, 1 ਅੰਮ੍ਰਿਤਸਰ, 1 ਬਰਨਾਲਾ, 1 ਫਿਰੋਜ਼ਪੁਰ, 1 ਮਾਨਸਾ, 1 ਪਠਾਨਕੋਟ, 1 ਫਤਿਹਗੜ੍ਹ ਸਾਹਿਬ ਤੇ 1 ਕਪੂਰਥਲਾ ਤੋਂ ਰਿਪੋਰਟ ਹੋਈਆਂ ਹਨ।

ਭਾਰਤ ‘ਚ ਹੁਣ ਤੱਕ 27 ਲੱਖ, 86 ਹਜ਼ਾਰ, 999 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 20 ਲੱਖ, 52 ਹਜ਼ਾਰ, 736 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 53164 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹੁਣ ਤੱਕ ਦੁਨੀਆਂ ਭਰ ‘ਚ 2 ਕਰੋੜ, 23 ਲੱਖ, 62 ਹਜ਼ਾਰ, 935 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 1 ਕਰੋੜ, 50 ਲੱਖ, 98 ਹਜ਼ਾਰ, 394 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 7 ਲੱਖ, 85 ਹਜ਼ਾਰ, 412 ਲੋਕਾਂ ਦੀ ਜਾਨ ਜਾ ਚੁੱਕੀ ਹੈ।