ਜਲੰਧਰ ‘ਚ ਪੰਜਾਬ ਨੈਸ਼ਨਲ ਬੈਂਕ ‘ਚੋਂ ਲੁੱਟੇ 16.90 ਲੱਖ, ਪੜ੍ਹੋ ਕਿਵੇਂ ਦਿੱਤਾ ਵਾਰਦਾਤ ਨੂੰ ਅੰਜਾਮ, Video

0
2731

ਜਲੰਧਰ | ਇਥੋਂ ਦੇ ਗ੍ਰੀਨ ਮਾਡਲ ਟਾਊਨ ‘ਚ ਸਥਿਤ ਪੰਜਾਬ ਨੈਸ਼ਨਲ ਬੈਂਕ ‘ਚ ਅੱਜ (ਬੁੱਧਵਾਰ) ਸਵੇਰੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਲੁਟੇਰੇ 16.90 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ।

ਨਕਾਬ ਪਹਿਨ ਕੇ ਆਏ 3 ਲੁਟੇਰੇ ਦਾਤਰ ਦਿਖਾ ਕੇ ਕੈਸ਼ੀਅਰ ਤੋਂ ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਗਏ। ਜਾਂਦੇ ਸਮੇਂ ਉਹ ਬੈਂਕ ਦੇ CCTV ਦਾ DVR ਵੀ ਨਾਲ ਲੈ ਗਏ।

ਸੂਚਨਾ ਤੋਂ ਬਾਅਦ ਕਮਿਸ਼ਨਰੇਟ ਪੁਲਿਸ ‘ਚ ਹੜਕੰਪ ਮਚ ਗਿਆ। ਮੌਕੇ ‘ਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਸਵੇਰੇ ਕਰੀਬ 9.15 ਵਜੇ 3 ਲੁਟੇਰੇ ਬੈਂਕ ਦੇ ਅੰਦਰ ਵੜੇ ਤੇ ਉਨ੍ਹਾਂ ਕੈਸ਼ੀਅਰ ਦੀ ਗਰਦਨ ‘ਤੇ ਦਾਤਰ ਰੱਖ ਦਿੱਤਾ।

ਉਸ ਤੋਂ ਬਾਅਦ ਕੈਸ਼ੀਅਰ ਤੋਂ 16.90 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ‘ਚ ਅਲਰਟ ਜਾਰੀ ਕਰਵਾ ਦਿੱਤਾ ਤੇ ਲੁਟੇਰਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।