15 ਸਾਲਾ ਲੜਕੀ ਨੇ ਯੂਟਿਊਬ ‘ਤੇ ਵੀਡੀਓ ਦੇਖ ਕੇ ਬੱਚੇ ਨੂੰ ਦਿੱਤਾ ਜਨਮ, ਬੱਚੇ ਦੀ ਮੌਤ, ਨਾਬਾਲਗਾ ਸੀਰੀਅਸ

0
181

ਮਹਾਰਾਸ਼ਟਰ| ਮਹਾਰਾਸ਼ਟਰ ਦੇ ਨਾਗਪੁਰ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕ 15 ਸਾਲ ਦੀ ਲੜਕੀ ਨੇ ਯੂਟਿਊਬ ‘ਤੇ ਵੀਡੀਓ ਦੇਖ ਕੇ ਖੁਦ ਹੀ ਬੱਚੇ ਨੂੰ ਜਨਮ ਦੇਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਬੱਚੇ ਦੀ ਮੌਤ ਹੋ ਗਈ। ਹਾਲਾਂਕਿ ਨਬਾਲਗ ਲੜਕੀ ਦੀ ਹਾਲਤ ਵੀ ਕਾਫੀ ਸੀਰੀਅਸ ਹੈ ਤੇ ਉਹ ਵੀ ਹਸਪਤਾਲ ਦਾਖਲ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜਣੇਪੇ ਤੋਂ ਬਾਅਦ ਜ਼ਿਆਦਾ ਖੂਨ ਵਹਿਣ ਕਾਰਨ ਲੜਕੀ ਦੀ ਹਾਲਤ ਨਾਜੁਕ ਹੈ।

ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਘਟਨਾ ਨਾਗਪੁਰ ਸ਼ਹਿਰ ਦੀ ਹੈ। ਪੁਲਿਸ ਨੂੰ ਆਪਣੀ ਜਾਂਚ ਵਿਚ ਪਤਾ ਲੱਗਾ ਹੈ ਕਿ ਪੀੜਤਾ ਕੁਝ ਦਿਨਾਂ ਤੋਂ ਪੇਟ ਵਿਚ ਦਰਦ ਨਾਲ ਪੀੜਤ ਸੀ। ਹਾਲਾਂਕਿ ਪਰਿਵਾਰਕ ਮੈਂਬਰਾਂ ਨੂੰ ਕੁਝ ਪਤਾ ਨਾ ਲੱਗੇ ਇਸ ਲਈ ਉਸਨੇ ਯੂਟਿਊਬ ਉਤੇ ਵੀਡੀਓ ਦੇਖ ਕੇ ਉਸਦੀ ਡਲਿਵਰੀ ਲਈ ਲੋੜੀਂਦੀ ਸਾਰੀ ਸਮੱਗਰੀ ਦਾ ਪ੍ਰਬੰਧ ਖੁਦ ਹੀ ਕੀਤਾ।

ਲੜਕੀ ਦੀ ਮਾਂ ਜਦੋਂ ਕੰਮ ਉਤੇ ਗਈ ਤਾਂ ਉਸਨੇ ਯੂਟਿਊਬ ਉਤੇ ਵੀਡੀਓ ਦੇਖ ਕੇ ਆਪ ਹੀ ਬੱਚੇ ਨੂੰ ਜਨਮ ਦਿੱਤਾ। ਪਰ ਇਸ ਦੌਰਾਨ ਬੱਚੇ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਉਸਨੇ ਲਾਸ਼ ਨੂੰ ਲੁਕੋ ਦਿੱਤਾ। ਜਦੋਂ ਪੀੜਤਾ ਦਾ ਮਾਂ ਘਰ ਪੁੱਜੀ ਤਾਂ ਕਮਰੇ ਵਿਚ ਥਾਂ-ਥਾਂ ਖੂਨ ਦੇ ਧੱਬੇ ਸਨ। ਜਦੋਂ ਮਾਂ ਨੇ ਪੁੱਛਿਆ ਤਾਂ ਨਬਾਲਗਾ ਨੇ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ।

ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸਬੰਧਤ ਘਟਨਾ ਵਿਚ ਲੜਕੀ ਦੀ ਉਮਰ ਸਿਰਫ 15 ਸਾਲ ਹੈ ਤੇ ਉਹ ਨੌਵੀਂ ਜਮਾਤ ਵਿਚ ਪੜ੍ਹਦੀ ਹੈ। ਕੁਝ ਮਹੀਨੇ ਪਹਿਲਾਂ ਇੰਸਟਾਗ੍ਰਾਮ ਚੈਟਿੰਗ ਦੌਰਾਨ ਉਸਦੀ ਮੁਲਾਕਾਤ ਠਾਕੁਰ ਨਾਂ ਦੇ ਲੜਕੇ ਨਾਲ ਹੋਈ ਸੀ। ਫਿਰ ਇਨ੍ਹਾਂ ਦੀਆਂ ਮੁਲਕਾਤਾਂ ਹੋਈਆਂ ਤੇ ਇਕ ਦਿਨ ਲੜਕੇ ਨੇ ਨਬਾਲਗਾ ਨੂੰ ਸ਼ਰਾਬ ਪਿਲਾ ਕੇ ਉਸ ਨਾਲ ਰੇਪ ਕੀਤਾ ਸੀ।