ਗਣੇਸ਼ ਵਿਸਰਜਨ ਦੁਰਾਨ 15 ਲੋਕਾਂ ਦੀ ਡੁੱਬਣ ਕਾਰਨ ਮੌਤ, ਇਕੋ ਪਰਿਵਾਰ ਦੇ 4 ਬੱਚੇ ਵੀ ਰੁੜੇ

0
7538

ਨਵੀਂ ਦਿੱਲੀ | ਹਰਿਆਣਾ ਤੇ ਯੂਪੀ ‘ਚ ਗਣਪਤੀ ਵਿਸਰਜਨ ਦੌਰਾਨ 5 ਥਾਵਾਂ ‘ਤੇ ਵੱਡੇ ਹਾਦਸੇ ਵਾਪਰੇ। ਹਰਿਆਣਾ ਦੇ ਮਹਿੰਦਰਗੜ੍ਹ ‘ਚ ਝਗਰੋਲੀ ਨਹਿਰ ‘ਚ ਗਣੇਸ਼ ਜੀ ਦੀ ਮੂਰਤੀ ਸਮੇਤ 8 ਲੋਕ ਵਹਿ ਗਏ, ਜਿਨ੍ਹਾਂ ‘ਚੋਂ 4 ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਸੋਨੀਪਤ ‘ਚ ਯਮੁਨਾ ਨਦੀ ‘ਚ 2 ਦੀ ਮੌਤ ਹੋ ਗਈ, 2 ਅਜੇ ਵੀ ਲਾਪਤਾ ਹਨ। ਹਰਿਆਣਾ ਦੇ ਮਹਿੰਦਰਗੜ੍ਹ ‘ਚ ਬਚਾਅ ਕਾਰਜ ਅਜੇ ਵੀ ਜਾਰੀ ਹੈ।

ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੀ 8 ਲੋਕਾਂ ਦੀ ਮੌਤ ਹੋ ਗਈ ਹੈ। ਸੰਤ ਕਬੀਰ ਨਗਰ ‘ਚ 4 ਬੱਚੇ ਡੁੱਬ ਗਏ। ਚਾਰੋਂ ਭੈਣ-ਭਰਾ ਸਨ। ਸਾਰੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਇਸ ਦੇ ਨਾਲ ਹੀ ਲਲਿਤਪੁਰ ਅਤੇ ਉਨਾਓ ‘ਚ ਵਿਸਰਜਨ ਦੌਰਾਨ ਡੁੱਬਣ ਨਾਲ ਦੋ-ਦੋ ਲੋਕਾਂ ਦੀ ਮੌਤ ਹੋ ਗਈ ਹੈ।

ਹਰਿਆਣਾ ਦੇ ਮਹਿੰਦਰਗੜ੍ਹ ਅਤੇ ਸੋਨੀਪਤ ਵਿੱਚ ਗਣਪਤੀ ਵਿਸਰਜਨ ਦੌਰਾਨ ਦੋ ਹਾਦਸੇ ਵਾਪਰੇ। ਕਨੀਨਾ-ਰੇਵਾੜੀ ਰੋਡ ‘ਤੇ ਸਥਿਤ ਪਿੰਡ ਝਗੜੋਲੀ ਨੇੜੇ ਨਹਿਰ ‘ਚ ਗਣੇਸ਼ ਦੀ ਮੂਰਤੀ ਦਾ ਵਿਸਰਜਨ ਕਰਨ ਗਏ 9 ਵਿਅਕਤੀ ਪਾਣੀ ਦੇ ਤੇਜ਼ ਕਰੰਟ ਨਾਲ ਰੁੜ੍ਹ ਗਏ। ਦੇਰ ਰਾਤ ਅੱਠ ਵਿਅਕਤੀਆਂ ਨੂੰ ਨਹਿਰ ਵਿੱਚੋਂ ਬਾਹਰ ਕੱਢ ਲਿਆ ਗਿਆ। ਇਨ੍ਹਾਂ ‘ਚੋਂ 4 ਦੀ ਮੌਤ ਹੋ ਗਈ। ਬਾਕੀ 4 ਦੀ ਹਾਲਤ ਗੰਭੀਰ ਬਣੀ ਹੋਈ ਹੈ।

ਮ੍ਰਿਤਕਾਂ ਦੀ ਪਛਾਣ ਟਿੰਕੂ, ਆਕਾਸ਼, ਨਿਤਿਨ ਅਤੇ ਨਿਕੁੰਜ ਵਜੋਂ ਹੋਈ ਹੈ। ਇਨ੍ਹਾਂ ਸਾਰਿਆਂ ਦੀ ਉਮਰ 18 ਤੋਂ 23 ਸਾਲ ਦੱਸੀ ਜਾ ਰਹੀ ਹੈ। ਮਨੋਜ, ਦੀਪਕ, ਸੁਨੀਲ, ਸੰਜੇ ਨੂੰ ਗੰਭੀਰ ਹਾਲਤ ‘ਚ ਰੈਫਰ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸੋਨੀਪਤ ਦੇ ਯਮੁਨਾ ਘਾਟ ‘ਤੇ 3 ਦੀ ਡੁੱਬਣ ਕਾਰਨ ਮੌਤ ਹੋ ਗਈ।