ਜਲੰਧਰ ‘ਚ ਕੋਰੋਨਾ ਦਾ ਕਹਿਰ- ਅੱਜ 15 ਹੋਰ ਨਵੇਂ ਕੇਸ ਆਏ, ਪੜ੍ਹੋ ਕਿਨ੍ਹਾਂ ਇਲਾਕਿਆਂ ਵਿਚੋਂ ਕਿੰਨੇ ਮਰੀਜ ਆਏ ਸਾਹਮਣੇ

0
10254

ਜਲੰਧਰ. ਜਲੰਧਰ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਅੱਜ ਫਿਰ ਸਿਹਤ ਵਿਭਾਗ ਵਲੋਂ ਮਿਲੀ ਤਾਜਾ ਜਾਣਕਾਰੀ ਮੁਤਾਬਿਕ ਥੋੜੀ ਦੇਰ ਪਹਿਲਾ 15 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਹੁਣ ਸ਼ਹਿਰ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 315 ਹੋ ਗਈ ਹੈ।

ਅੱਜ ਇਨ੍ਹਾਂ ਇਲਾਕਿਆਂ ਤੋਂ ਸਾਹਮਣੇ ਆਏ ਮਾਮਲੇ

  • ਪਿੰਡ ਅਲੋਵਾਲ ਦੀ 7 ਸਾਲ ਦੀ ਬੱਚੀ
  • ਬਸਤੀ ਸ਼ੇਖ ਦਾ 44 ਸਾਲ ਦੀ ਵਿਅਕਤੀ
  • ਕਰਤਾਰਪੁਰ ਦੇ ਸਵਰਨ ਪਾਰਕ ਦੀਆਂ 21 ਸਾਲ ਦੀਆਂ 2 ਔਰਤਾਂ
  • ਭਗਤ ਸਿੰਘ ਕਲੋਨੀ ਦਾ 37 ਸਾਲ ਦਾ ਵਿਅਕਤੀ
  • ਰਾਜ ਨਗਰ ਬਸਤੀ ਬਾਵਾ ਖੇਲ ਵਿਚੋਂ 3 ਮਾਮਲੇ – 29 ਸਾਲ ਦਾ ਵਿਅਕਤੀ, 4 ਸਾਲ ਦੀ 1 ਬੱਚੀ ਅਤੇ 7 ਸਾਲ ਦਾ 1 ਬੱਚਾ
  • ਸ਼ਹੀਦ ਬਾਬੂ ਲਾਭ ਸਿੰਘ ਨਗਰ ਦੇ 48 ਅਤੇ 50 ਸਾਲ ਦੇ 2 ਵਿਅਕਤੀ
  • ਨਿਊ ਸਵਰਾਜ ਗੰਜ ਦਾ 55 ਸਾਲ ਦਾ ਵਿਅਕਤੀ
  • ਲੰਮਾ ਪਿੰਡ ਤੋਂ 27 ਸਾਲ ਦਾ ਵਿਅਕਤੀ ਅਤੇ 43 ਸਾਲ ਦੀ ਔਰਤ

ਤੁਹਾਨੂੰ ਦੱਸ ਦੇਈਏ ਕਿ ਜਲੰਧਰ ‘ਚ ਕੋਰੋਨਾ ਦੀ ਤਬਾਹੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਸ਼ਨੀਵਾਰ ਨੂੰ ਕੋਰੋਨਾ ਦੇ 11 ਅਤੇ ਐਤਵਾਰ ਨੂੰ 10 ਨਵੇਂ ਮਾਮਲੇ ਸਾਹਮਣੇ ਆਏ ਸਨ ਅਤੇ ਅੱਜ 15 ਨਵੇਂ ਕੇਸ ਸਾਹਮਣੇ ਆ ਗਏ ਹਨ। ਅੱਜ ਸਾਹਮਣੇ ਆਏ ਕੇਸਾਂ ਵਿਚ ਜਿਆਦਾਤਰ ਕੇਸ ਪਹਿਲਾਂ ਤੋਂ ਪਾਜੀਟਿਵ ਆਏ ਮਰੀਜਾਂ ਦੇ ਸੰਪਰਕ ਹਨ।

ਮਾਸਕ ਪਹਿਨਣ ਤੇ ਸੋਸ਼ਲ ਡਿਸਟੈਂਸ ਦੀ ਪਾਲਣਾ ਨੂੰ ਯਕੀਨੀ ਬਣਾਓ

ਪੰਜਾਬ ਵਿੱਚ ਜਿਆਦਾਤਰ ਕੇਸ ਉਹੀ ਲੋਕਾਂ ਦੇ ਸਾਹਮਣੇ ਆ ਰਹੇ ਹਨ ਜੋ ਪਾਜੀਟਿਵ ਮਰੀਜਾਂ ਦੇ ਸੰਪਰਕ ਵਿੱਚ ਆਏ ਸਨ। ਜੇਕਰ ਉਹ ਲੋਕ ਖੁਦ ਸਾਹਮਣੇ ਨਹੀਂ ਆਉਂਦੇ ਜੋ ਪਾਜੀਟਿਵ ਆਏ ਮਰੀਜਾਂ ਦੇ ਸੰਪਰਕ ਵਿਚ ਸਨ ਤਾਂ ਪ੍ਰਸ਼ਾਸਨ ਲਈ ਅਜਿਹੇ ਲੋਕਾਂ ਦਾ ਪਤਾ ਲਗਾਉਣਾ ਚੁਣੋਤੀ ਹੈ। ਇਸਦੇ ਨਾਲ ਹੀ ਇਸ ਬਿਮਾਰੀ ਦੇ ਹੋਰ ਤੇਜ਼ੀ ਨਾਲ ਫੈਲਣ ਦੇ ਆਸਾਰ ਵੱਧ ਜਾਣਗੇ। ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਖੁਦ ਸਾਹਮਣੇ ਆਉਣ ਤੇ ਆਪਣੇ ਟੈਸਟ ਕਰਵਾਉਣ ਤਾਂ ਜੋ ਇਸ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਲੋਕਾਂ ਨੂੰ ਅਪੀਲ ਹੈ ਕਿ ਪ੍ਰਸ਼ਾਸਨ ਵਲੋਂ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਜ਼ਰੂਰ ਕਰੋ। ਮਾਸਕ ਪਹਿਨਣਾ ਤੇ ਸੋਸ਼ਲ ਡਿਸਟੈਂਸ ਦੀ ਪਾਲਣਾ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਓ।