15 ਦਿਨ ਬਾਅਦ ਹੈ ਕੁੜੀ ਦਾ ਵਿਆਹ, ਘਰ ਤੋਂ 6 ਲੱਖ ਰੁਪਏ ਤੇ 11 ਲੱਖ ਦੇ ਸੋਨੇ ਦੇ ਗਹਿਣੇ ਚੋਰੀ

0
1949

ਹੁਸ਼ਿਆਰਪੁਰ (ਅਮਰੀਕ ਕੁਮਾਰ) | ਚੋਣਾਂ ਲਈ ਕੀਤੀ ਗਈ ਪੰਜਾਬ ‘ਚ ਪੁਲਿਸ ਦੀ ਸਖਤੀ ਵਿਚਾਲੇ ਵੀ ਚੋਰੀਆਂ ਲਗਾਤਾਰ ਹੋ ਰਹੀਆਂ ਹਨ।
ਹੁਸ਼ਿਆਰਪੁਰ ਸ਼ਹਿਰ ਦੇ ਮੁਹੱਲਾ ਬਹਾਦਰਪੁਰ ‘ਚ ਇੱਕ ਘਰ ਤੋਂ ਚੋਰਾਂ ਨੇ ਨਕਦੀ ਅਤੇ ਸੋਨਾ ਚੋਰੀ ਕਰ ਲਿਆ। ਇਸੇ ਘਰ ‘ਚ 15 ਦਿਨ ਬਾਅਦ ਕੁੜੀ ਦਾ ਵਿਆਹ ਹੈ।

ਕੇਵਲ ਸਿੰਘ ਨੇ ਦੱਸਿਆ ਕਿ ਉਹ ਦਿਨ ਵੇਲੇ ਕਰੀਬ ਸਾਢੇ ਬਾਰਾਂ ਵਜੇ ਪਰਿਵਾਰ ਸਮੇਤ ਕੁੜੀ ਦੇ ਵਿਆਹ ਦੀ ਖਰੀਦਾਰੀ ਕਰਨ ਬਾਜ਼ਾਰ ਗਏ ਸਨ। ਵਾਪਿਸ ਆਏ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ। ਚੋਰ ਘਰੋਂ 6 ਲੱਖ ਰੁਪਏ ਦੀ ਨਕਦੀ ਅਤੇ ਕਰੀਬ 11 ਲੱਖ ਰੁਪਏ ਦੇ ਗਹਿਣੇ ਚੋਰੀ ਕਰਕੇ ਲੈ ਗਏ।

ਕੇਵਲ ਸਿੰਘ ਨੇ ਦੱਸਿਆ ਕਿ ਚੋਰੀ ਤੋਂ ਬਾਅਦ ਜਦੋਂ ਪੁਲਿਸ ਨੂੰ ਫੋਨ ਕੀਤਾ ਤਾਂ ਉਹ ਵੀ ਡੇਢ ਘੰਟੇ ਬਾਅਦ ਪਹੁੰਚੀ। ਪੁਲਿਸ ਵਾਲੇ ਮੌਕੇ ‘ਤੇ ਆਉਣ ਦੀ ਥਾਂ ਸਾਨੂੰ ਕਹਿਣ ਲੱਗੇ ਕਿ ਪਹਿਲਾਂ ਥਾਣੇ ਆ ਕੇ ਰਿਪੋਰਟ ਲਿਖਾਓ।

5 ਫਰਵਰੀ ਨੂੰ ਕੁੜੀ ਦਾ ਵਿਆਹ ਹੈ ਅਤੇ ਪਰਿਵਾਰ ਦਾ ਸਭ ਕੁਝ ਚੋਰੀ ਹੋ ਗਿਆ ਹੈ। ਪਰਿਵਾਰ ਨੂੰ ਹੁਣ ਇਹ ਚਿੰਤਾ ਹੈ ਕਿ ਕੁੜੀ ਦਾ ਵਿਆਹ ਕਿਵੇਂ ਹੋਵੇਗਾ।

ਵੇਖੋ ਵੀਡੀਓ