ਅੰਮ੍ਰਿਤਸਰ ‘ਚ ਸਕੂਲ ਗਿਆ 14 ਸਾਲਾ ਬੱਚਾ ਭੇਤਭਰੀ ਹਾਲਤ ਵਿੱਚ ਕਿਡਨੈਪ

0
1963

ਬਾਬਾ ਬਕਾਲਾ ਸਾਹਿਬ | ਪਿੰਡ ਛਾਪਿਆਂਵਾਲੀ ਦਾ ਇਕ 14 ਸਾਲਾ ਸਕੂਲੀ ਬੱਚਾ ਭੇਤਭਰੀ ਹਾਲਤ ‘ਚ ਲਾਪਤਾ ਹੋ ਗਿਆ।

DSP ਹਰਕ੍ਰਿਸ਼ਨ ਸਿੰਘ ਤੇ ਹਰਜੀਤ ਸਿੰਘ ਥਾਣਾ ਮੁਖੀ ਬਿਆਸ ਨੇ ਦੱਸਿਆ ਕਿ ਪਿੰਡ ਛਾਪਿਆਂਵਾਲੀ ਦਾ ਰਹਿਣ ਵਾਲਾ ਹਰਨੂਰ ਸਿੰਘ (14) ਪੁੱਤਰ ਸਵਰਨਜੀਤ ਸਿੰਘ ਜੋ ਕਿ ਬਿਆਸ ਸਥਿਤ ਇਕ ਨਿੱਜੀ ਸਕੂਲ ‘ਚ 8ਵੀਂ ਜਮਾਤ ਵਿੱਚ ਪੜ੍ਹਦਾ ਹੈ, ਅੱਜ ਸਵੇਰੇ ਕਰੀਬ 7.15 ਵਜੇ ਘਰੋਂ ਸਕੂਲ ਜਾਣ ਲਈ ਨਿਕਲਿਆ ਤਾਂ ਬੱਸ ਤੱਕ ਪਹੁੰਚਣ ਤੋਂ ਪਹਿਲਾਂ ਹੀ ਗੁੰਮ ਹੋ ਗਿਆ।

ਪਰਿਵਾਰਕ ਮੈਂਬਰਾਂ ਨੇ ਬੱਚੇ ਦਾ ਸਕੂਲ ਬੈਗ ਦੇਖਿਆ, ਜੋ ਆਸ-ਪਾਸ ਖਿਲਰਿਆ ਮਿਲਿਆ। ਘਟਨਾ ਵਾਪਰਨ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਿਸ ਨੇ ਪੂਰੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ ਹੈ। ਨੇੜੇ ਦੇ ਘਰਾਂ ਤੇ ਹੋਰ ਅਦਾਰਿਆਂ ਦੇ ਬਾਹਰ ਲੱਗੇ CCTV ਦੀ ਮਦਦ ਨਾਲ ਅਗਵਾਕਾਰਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)