12ਵੀਂ ਦੀ ਵਿਦਿਆਰਥਣ ਸਕੂਲ ਬੱਸ ਡਰਾਈਵਰ ਨਾਲ ਫਰਾਰ, 6 ਤੋਲੇ ਸੋਨਾ ਵੀ ਲੈ ਗਈ

0
947

ਜਲੰਧਰ/ਭੋਗਪੁਰ | ਪ੍ਰਾਈਵੇਟ ਸਕੂਲ ‘ਚ ਪੜ੍ਹਨ ਵਾਲੀ 12ਵੀਂ ਕਲਾਸ ਦੀ 18 ਸਾਲਾ ਵਿਦਿਆਰਥਣ ਸਕੂਲ ਦੇ ਬੱਸ ਡਰਾਈਵਰ ਨਾਲ ਫਰਾਰ ਹੋ ਗਈ, ਘਰੋਂ 6 ਤੋਲਾ ਸੋਨਾ ਵੀ ਗਾਇਬ ਹੈ।

ਪਰਿਵਾਰ ਨੂੰ ਸ਼ੱਕ ਹੈ ਕਿ ਬੇਟੀ ਘਰੋਂ ਜਾਂਦੇ ਹੋਏ ਸੋਨਾ ਵੀ ਲੈ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਿੰਡ ਗਾਂਵਲੜੋਈ ਦੇ ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਬੇਟੇ ਬਲਜਿੰਦਰ ਸਿੰਘ ਦੀ ਮੌਤ 11 ਸਾਲ ਪਹਿਲਾਂ ਹੋ ਚੁੱਕੀ ਹੈ। ਬਲਜਿੰਦਰ ਦੀ ਲੜਕੀ ਭੋਗਪੁਰ ਦੇ ਇੱਕ ਪ੍ਰਾਈਵੇਟ ਸਕੂਲ ‘ਚ 12ਵੀਂ ਦੀ ਵਿਦਿਆਰਥਣ ਹੈ ਅਤੇ 31 ਜੁਲਾਈ ਨੂੰ ਸਵੇਰੇ 7.30 ਵਜੇ ਦੇ ਕਰੀਬ ਘਰੋਂ ਸਕੂਲ ਪੜ੍ਹਨ ਗਈ ਅਤੇ ਦੇਰ ਸ਼ਾਮ ਤੱਕ ਘਰ ਵਾਪਸ ਨਹੀਂ ਆਈ। ਲੜਕੀ ਦਾ ਮੋਬਾਈਲ ਵੀ ਬੰਦ ਆ ਰਿਹਾ ਹੈ।

ਪਤਾ ਲੱਗਣ ‘ਤੇ ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਲੜਕੀ 31 ਜੁਲਾਈ ਨੂੰ ਸਕੂਲ ਨਹੀਂ ਆਈ। ਸੁਰਜੀਤ ਨੇ ਦੱਸਿਆ ਕਿ ਪਿੰਡ ਲੁਹਾਰਾਂ ਦਾ ਰਹਿਣ ਵਾਲਾ ਅਮਰਜੀਤ ਸਕੂਲ ਦੀ ਬੱਸ ਚਲਾਉਂਦਾ ਹੈ। ਸਕੂਲ ਆਉਣ-ਜਾਣ ‘ਤੇ ਲੜਕੀ ਦੀ ਉਸ ਨਾਲ ਜਾਣ-ਪਛਾਣ ਹੋ ਗਈ।

ਆਪਣੇ ਲੈਵਲ ‘ਤੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਡਰਾਈਵਰ ਹੀ ਉਨ੍ਹਾਂ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ।

ਜਾਂਚ ਅਧਿਕਾਰੀ ਥਾਣੇਦਾਰ ਪ੍ਰੇਮਜੀਤ ਸਿੰਘ ਨੇ ਦੱਸਿਆ ਕਿ ਲੜਕੀ-ਲੜਕੇ ਦੀ ਤਲਾਸ਼ ਲਈ ਅਲੱਗ-ਅਲੱਗ ਥਾਵਾਂ ‘ਤੇ ਛਾਪੇਮਾਰੀ ਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।