PSEB ਵਲੋਂ ਐਲਾਨੇ ਗਏ 10ਵੀਂ ਦੇ ਨਤੀਜਿਆਂ ‘ਚ 12 ਬੱਚਿਆਂ ਨੇ ਆਪਣੀ ਪਛਾਣ ਟਰਾਂਸਜੈਂਡਰ ਦੱਸੀ

0
1320

ਚੰਡੀਗੜ੍ਹ – ਪੰਜਾਬ ਸਕੂਲ ਸਿੱਖਿਆ ਵਲੋਂ 10ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਹਨਾਂ ਨਤੀਜਿਆਂ ਵਿਚ 12 ਵਿਦਿਆਰਥੀਆਂ ਨੇ ਆਪਣੀ ਪਛਾਣ ਟਰਾਂਸਜੈਂਡਰ ਵਜੋਂ ਦੱਸੀ ਹੈ।
ਇਹਨਾਂ 12 ਚੋਂ 11 ਵਿਦਿਆਰਥੀ ਪਾਸ ਹੋ ਗਏ ਹਨ। ਇਸ ਤੋਂ ਪਹਿਲਾਂ 8ਵੀਂ ਜਮਾਤ ਦੇ ਨਤੀਜਿਆਂ ਵਿਚ 9 ਬੱਚੇ ਟਰਾਂਸਜੈਂਡਰ ਸਨ। ਇਵੇਂ ਹੀ 5ਵੀਂ ਦੇ ਨਤੀਜਿਆਂ ਵਿੱਚ ਲਗਭਗ 18 ਬੱਚਿਆਂ ਨੇ ਆਪਣੀ ਪਛਾਣ ਟ੍ਰਾਂਸਜੈਂਡਰ ਦੱਸੀ ਸੀ।

ਨਤੀਜਿਆਂ ਦੇ ਐਲਾਨ ਸਮੇਂ PSEB ਦੇ ਚੇਅਰਪਰਸਨ ਨੇ ਕਿਹਾ, “ਅਸੀਂ ਨਾਮਾਂਕਣ ਦੇ ਨਾਲ-ਨਾਲ ਟ੍ਰਾਂਸਜੈਂਡਰ ਬੱਚਿਆਂ ਦੇ ਚੰਗੇ ਪ੍ਰਦਰਸ਼ਨ ਨੂੰ ਦੇਖ ਕੇ ਖੁਸ਼ ਹਾਂ। ਇਹ ਇੱਕ ਸੰਮਲਿਤ ਬੋਰਡ ਹੈ ਤੇ ਅਸੀਂ ਕਮਿਊਨਿਟੀ ਦੇ ਹੋਰ ਬੱਚਿਆਂ ਨੂੰ ਇੱਥੇ ਸਿੱਖਿਆ ਲਈ ਦਾਖਲਾ ਲੈਣ ਲਈ ਉਤਸ਼ਾਹਿਤ ਕਰਦੇ ਹਾਂ।”