ਜਲੰਧਰ . ਕੋਰੋਨਾ ਵਾਇਰਸ ਮੁਕਤ ਹੋਣ ਵੱਲ ਹੋਰ ਅੱਗੇ ਵਧਦਿਆਂ ਪ੍ਰਸ਼ਾਸਨ ਵਲੋਂ ਵੀਰਵਾਰ ਰਾਤ 12 ਹੋਰ ਵਿਅਕਤੀਆਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਨ੍ਹਾਂ ਵਿੱਚ ਇਲਾਜ ਉਪਰੰਤ ਕੋਰੋਨਾ ਵਾਇਰਸ ਸਬੰਧੀ ਕੋਈ ਲੱਛਣ ਨਜ਼ਰ ਨਹੀਂ ਆਏ। ਸਿਵਲ ਹਸਪਤਾਲ ਤੋਂ ਹੁਣ ਤੱਕ ਇਲਾਜ ਉਪਰੰਤ ਛੁੱਟੀ ਦਿੱਤੇ ਗਏ ਮਰੀਜ਼ਾਂ ਦੀ ਗਿਣਤੀ 181 ਹੋ ਗਈ।
ਜਿਨਾਂ ਮਰੀਜਾਂ ਨੂੰ ਸਿਵਲ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਉਨ੍ਹਾਂ ਵਿੱਚ ਹੁਕਮ ਚੰਦ, ਰੱਜੋ, ਮਹਿੰਦਰ, ਪੂਜਾ, ਦੀਕਸ਼ਾ, ਹੀਨਾ, ਨਾਇਰਾ, ਰਵੀ, ਅਭੀ, ਰਾਹੁਲ, ਮੁਨੀਸ਼ ਅਤੇ ਮੁਕੇਸ਼ ਕੁਮਾਰ ਸ਼ਾਮਿਲ ਹਨ। ਇਹ ਸਾਰੇ ਕੋਰੋਨਾ ਪਾਜ਼ੀਟਿਵ ਆਉਣ ‘ਤੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਏ ਗਏ ਸਨ।
ਸੀਨੀਅਰ ਮੈਡੀਕਲ ਅਫ਼ਸਰ ਡਾ. ਕਸ਼ਮੀਰੀ ਲਾਲ ਨੇ ਦੱਸਿਆ ਕਿ ਇਹ ਸਾਰੇ 14 ਦਿਨਾਂ ਲਈ ਘਰਾਂ ਵਿੱਚ ਕੁਆਰੰਟੀਨ ਰਹਿਣਗੇ।
ਭਾਰਤ ਸਰਕਾਰ ਵਲੋਂ ਜਾਰੀ ਨਵੀਂਆਂ ਹਦਾਇਤਾਂ ਅਨੁਸਾਰ ਜੋ ਲੋਕ ਕੋਰੋਨਾ ਵਾਇਰਸ ਪਾਜੀਟਿਵ ਹਨ ਪਰ ਉਨਾਂ ਵਿੱਚ ਵਾਇਰਸ ਸਬੰਧੀ ਕੋਈ ਲੱਛਣ ਨਜ਼ਰ ਨਹੀਂ ਆਉਂਦੇ ਅਤੇ ਉਹ ਤੰਦਰੁਸਤ ਹਨ, ਤਹਿਤ 181 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ।
ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਅਤੇ ਮੈਡੀਕਲ ਸੁਪਰਡੰਟ ਡਾ. ਹਰਿੰਦਰ ਸਿੰਘ ਨੇ ਦੱਸਿਆ ਦੇ ਨਵੇਂ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ ਅਨੁਸਾਰ ਜਿਨਾਂ ਮਰੀਜ਼ਾਂ ਨੂੰ ਵਾਇਰਸ ਦੇ ਲੱਛਣ ਦਿਸਣ ‘ਤੇ ਆਈਸੋਲੇਸ਼ਨ ਵਿੱਚ ਦਾਖਿਲ ਕਰਵਾਇਆ ਗਿਆ ਸੀ ਅਤੇ ਹੁਣ ਇਲਾਜ ਉਪਰੰਤ ਉਹ ਵਾਇਰਸ ਦੇ ਲੱਛਣਾਂ ਤੋਂ ਮੁਕਤ ਹੋ ਗਏ ਹਲ ਨੂੰ ਘਰ ਵਿੱਚ ਇਕਾਂਤਵਾਸ ਰਹਿਣ ਦੀ ਸਲਾਹ ਨਾਲ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ।
(Advt : ਜਲੰਧਰ ‘ਚ ਖਰੀਦੋ ਸੱਭ ਤੋਂ ਸਸਤੇ ਬੈਗ ਅਤੇ ਸੂਟਕੇਸ। ਫੋਨ ਕਰੋ : 9646-786-001 ਜਾਂ ਲਿੰਕ ‘ਤੇ ਕਲਿੱਕ ਕਰੋ )