ਜਲੰਧਰ ‘ਚ 4 ਮੌਤਾਂ ਸਮੇਤ ਆਏ ਕੋਰੋਨਾ ਦੇ 114 ਨਵੇਂ ਮਾਮਲੇ, ਗਿਣਤੀ ਹੋਈ 3418

0
686

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਅੰਕੜਾ ਲਗਾਤਾਰ ਵੱਧ ਰਿਹਾ ਹੈ। ਬੁੱਧਵਾਰ ਨੂੰ ਕੋਰੋਨਾ ਦੇ 114 ਮਾਮਲੇ ਸਾਹਮਣੇ ਆਏ ਹਨ ਤੇ 4 ਦੀ ਮੌਤ ਹੋ ਗਈ ਹੈ। ਇਹਨਾਂ ਮਾਮਲਿਆ ਦੇ ਆਉਣ ਨਾਲ ਜਲੰਧਰ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 3418 ਹੋ ਗਈ ਹੈ। ਸਿਹਤ ਵਿਭਾਗ ਦੁਆਰਾ 14 ਰਿਪੋਰਟਾਂ ਜਲੰਧਰ ਵਿਚ ਬਣੀ ਨਵੀਂ ਲੈਬੋਟਰੀ ਤੋਂ ਵੀ ਆਈਆਂ ਹਨ। ਜਲੰਧਰ ਵਿਚ ਕੋਰੋਨਾ ਕਾਰਨ ਹੁਣ ਤੱਕ 89 ਮੌਤਾਂ ਹੋ ਗਈ ਹਨ। ਮੰਗਲਵਾਰ ਨੂੰ ਵੀ ਕੋਰੋਨਾ ਦੇ 86 ਮਾਮਲੇ ਸਾਹਮਣੇ ਆਏ ਸਨ।