11 ਸਾਲ ਦੇ ਸੂਰਜ ਕੁਮਾਰ ਨੇ 36 ਕਿਲੋਮੀਟਰ ਸਫ਼ਰ ਕਰਕੇ ਕਰੀਬ 250 ਲੋਕਾਂ ਨੂੰ ਵੰਡੇ ਮਾਸਕ

0
4435

ਪਠਾਨਕੋਟ . ਪਾਕਿਸਤਾਨ ਸੀਮਾ ‘ਤੇ ਸਥਿਤ ਪਿੰਡ ਬਗਿਆਲ ਦਾ ਰਹਿਣ ਵਾਲਾ 7ਵੀਂ ਕਲਾਸ ਦਾ ਵਿਦਿਆਰਥੀ ਆਪਣੇ ਘਰ ਤੋਂ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਜਾਗਰੂਕ ਕਰਵਾਉਂਣ ਨਿਕਲ ਪਿਆ ਹੈ। ਸੋਮਵਾਰ ਨੂੰ 11 ਸਾਲਾਂ ਦਾ ਸੂਰਜ ਸ਼ਰਮਾ ਸਾਈਕਲ ਉੱਤੇ 36 ਕਿਲੋਮੀਟਰ ਦਾ ਸਫਰ ਤੈਅ ਕਰ ਪਠਾਨਕੋਟ ਪਹੁੰਚਿਆ। ਇਸ ਉਪਰਾਲੇ ਤੋਂ ਬਾਅਦ ਸੂਰਜ ਜਿਲ੍ਹਾਂ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਪਹੁੰਚਿਆ। ਜਿੱਥੇ ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਖਹਿਰਾ ਨੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਅਧੀਨ ਇਸ ਛੋਟੇ ਬੱਚੇ ਸੂਰਜ ਨੂੰ ਮਿਸ਼ਨ ਫਤਿਹ ਦਾ ਬੈਜ ਲਗਾ ਕੇ ਸਨਮਾਨਤ ਕੀਤਾ ਤੇ ਇਸ ਬੱਚੇ ਦੀ ਹਿੰਮਤ ਦੀ ਪ੍ਰਸ਼ੰਸਾ ਕੀਤੀ।

ਸੂਰਜ ਨੇ ਦੱਸਿਆ ਕਿ ਇਸ 36 ਕਿਲੋਮੀਟਰ ਸਾਇਕਲ ਦੇ ਸਫਰ ਦੌਰਾਨ ਉਸ ਨੂੰ ਕਰੀਬ 250 ਲੋਕ ਅਜਿਹੇ ਮਿਲੇ ਜੋ ਬਿਨਾਂ ਮਾਸਕ ਦੇ ਘੁੰਮ ਰਹੇ ਸਨ ਤੇ ਸੂਰਜ ਨੇ ਉਨ੍ਹਾਂ ਲੋਕਾਂ ਨੂੰ ਮਾਸਕ ਪਾ ਕੇ ਕੋਰੋਨਾ ਪ੍ਰਤੀ ਜਾਗਰੂਕ ਵੀ ਕੀਤਾ। ਸੂਰਜ ਜੋ ਕਿ 7ਵੀਂ ਜਮਾਤ ਦਾ ਵਿਦਿਆਰਥੀ ਹੈ ਤੇ ਆਪਣਾ ਜੇਬ ਖਰਚ ਬਚਾਕੇ ਲੋਕਾਂ ਨੂੰ ਮਾਸਕ ਵੰਡਣ ਦੀ ਮੁਹਿੰਮ ਚਲਾ ਰਿਹਾ ਹੈ। ਉਹ ਪਿੰਡ ਦੇ ਘਰ-ਘਰ ਜਾਕੇ ਲੋਕਾਂ ਨੂੰ ਕੋਰੋਨਾ ਵਾਇਰਸ ਵੱਲੋਂ ਬਚਾਵ ਲਈ ਮਾਸਕ ਪਹਿਨਾ ਰਿਹਾ ਹੈ ਤੇ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਘਰ ਹੀ ਰਹਿਣ ਤੇ ਸੈਨੇਟਾਈਜ਼ਰ ਦਾ ਪ੍ਰਯੋਗ ਕਰ ਸਮਾਜਿਕ ਦੂਰੀ ਦਾ ਪਾਲਣ ਕਰਣ ਲਈ ਜਾਗਰੂਕ ਕਰ ਰਿਹਾ ਹੈ। ਸੂਰਜ ਦਾ ਕਹਿਣਾ ਹੈ ਕਿ ਉਹ ਹਰ ਰੋਜ ਨਿਊਜ ਚੈਨਲ ਉੱਤੇ ਵੇਖ ਰਹੇ ਹਨ ਕਿ ਲੋਕ ਕੋਰੋਨਾ ਵਾਇਰਸ ਜੈਸੀ ਗੰਭੀਰ ਬੀਮਾਰੀ ਪ੍ਰਤੀ ਜਾਗਰੂਕ ਨਹੀਂ ਹਨ।