6ਵੀਂ ‘ਚ ਪੜ੍ਹਦੀ 11 ਸਾਲਾ ਮਾਨਿਆ ਨੇ ਕੇਬੀਸੀ ਜੂਨੀਅਰ ‘ਚੋਂ ਜਿੱਤੇ 25 ਲੱਖ ਰੁਪਏ

0
847

ਜ਼ੀਰਕਪੁਰ | 11 ਸਾਲਾ ਮਾਨਿਆ ਚਮੋਲੀ ਨੇ ਕੌਣ ਬਣੇਗਾ ਕਰੋੜਪਤੀ ਜੂਨੀਅਰ ਸੀਜ਼ਨ 14 ਵਿਚ 25 ਲੱਖ ਰੁਪਏ ਜਿੱਤ ਲਏ। ਮਾਨਿਆ ਜ਼ੀਰਕਪੁਰ ਦੇ ਸਕੂਲ ਵਿਚ ਛੇਵੀਂ ਜਮਾਤ ਵਿਚ ਪੜ੍ਹਦੀ ਹੈ। ਉਸ ਨੇ ਦੱਸਿਆ ਕਿ ਉਸ ਦੀ ਮਾਂ ਅਰਚਨਾ ਚਮੋਲੀ ਨੇ ਵੀ ਕੇਬੀਸੀ ‘ਚ ਹਿੱਸਾ ਲਿਆ ਸੀ ਪਰ ਉਹ ਹੌਟ ਸੀਟ ‘ਤੇ ਨਹੀਂ ਪਹੁੰਚ ਸਕੀ। ਮਾਨਿਆ ਨੇ ਦੱਸਿਆ ਕਿ ਉਹ ਪਿਛਲੇ ਕਰੀਬ ਪੰਜ-ਛੇ ਸਾਲਾਂ ਤੋਂ ਓਲੰਪੀਆਡ ਜੀ.ਕੇ. ਵਿਚ ਭਾਗ ਲੈ ਰਹੀ ਹੈ ਅਤੇ ਅਕਸਰ ਸੋਨ ਤਮਗਾ ਜਿੱਤ ਚੁੱਕੀ ਹੈ।

ਉਸ ਨੂੰ ਸੰਗੀਤ ਅਤੇ ਡਾਂਸ ਦਾ ਵੀ ਸ਼ੌਕ ਹੈ। ਮਾਨਿਆ ਨੇ ਦੱਸਿਆ ਕਿ ਸ਼ੋਅ ਦੇ ਵਿਚਕਾਰ ਬ੍ਰੇਕ ਦੌਰਾਨ ਅਮਿਤਾਭ ਬੱਚਨ ਦਰਸ਼ਕਾਂ ਨੂੰ ਮਿਲਦੇ ਹਨ ਅਤੇ ਉਨ੍ਹਾਂ ਨਾਲ ਤਸਵੀਰਾਂ ਵੀ ਖਿਚਵਾਉਂਦੇ ਹਨ। ਉਸ ਨੇ ਕਿਹਾ ਕਿ ਉਹ ਆਰਮੀ ਅਫਸਰ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ। ਉਸ ਅਨੁਸਾਰ ਉਸ ਨੂੰ ਕਿਤਾਬਾਂ, ਅਖਬਾਰ ਪੜ੍ਹਨਾ ਅਤੇ ਬੈਡਮਿੰਟਨ ਖੇਡਣਾ ਪਸੰਦ ਹੈ ਪਰ ਮੈਨੂੰ ਜੀ.ਕੇ ਦੀਆਂ ਕਿਤਾਬਾਂ ਪੜ੍ਹਨਾ ਪਸੰਦ ਹੈ। ਮਾਨਿਆ ਨੇ ਦੱਸਿਆ ਕਿ ਉਹ ਆਰਮੀ ਅਫਸਰ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ। ਇਕ NGO ਬਣਾ ਕੇ ਸਮਾਜ ਸੇਵਾ ਕਰਨਾ ਚਾਹੁੰਦੀ ਹੈ।

ਮਾਨਿਆ ਦੀ ਮਾਂ ਨੇ ਦੱਸਿਆ ਕਿ ਜਦੋਂ ਉਹ ਕਿਸੇ ਚੰਗੀ ਜਾਣਕਾਰੀ ਬਾਰੇ ਗੱਲ ਕਰਦੀ ਹੈ ਤਾਂ ਉਹ ਮਾਨਿਆ ਨੂੰ ਆਪਣੇ ਕੋਲ ਬਿਠਾ ਦਿੰਦੀ ਹੈ। ਉਸ ਨੂੰ ਕੋਈ ਵਿਸ਼ੇਸ਼ ਸਿਖਲਾਈ ਜਾਂ ਕਲਾਸ ਨਹੀਂ ਦਿੱਤੀ ਗਈ।