ਟਰੇਨ ਦੇ 11 ਡੱਬੇ ਪਟੜੀ ਤੋਂ ਉਤਰਨ ਨਾਲ ਪਿਆ ਚੀਕ-ਚਿਹਾੜਾ, ਅਨੇਕਾਂ ਯਾਤਰੀ ਹੋਏ ਜ਼ਖਮੀ

0
596

ਰਾਜਸਥਾਨ | ਇਥੋਂ ਦੇ ਬਾਂਦਰਾ ਟਰਮੀਨਸ-ਜੋਧਪੁਰ ਸੂਰਿਆਨਗਰੀ ਐਕਸਪ੍ਰੈਸ ਟਰੇਨ ਦੇ 8 ਡੱਬੇ ਅੱਜ ਤੜਕੇ 3.27 ‘ਤੇ ਪਟੜੀ ਤੋਂ ਉਤਰ ਗਏ। ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਰੇਲਗੱਡੀ ਦੇ ਪਟੜੀ ਤੋਂ ਉਤਰਨ ਕਾਰਨ 11 ਬੋਗੀਆਂ ਪ੍ਰਭਾਵਿਤ ਹੋਈਆਂ। ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਦੱਸਿਆ ਜਾ ਰਿਹਾ ਹੈ ।

ਜਾਣਕਾਰੀ ਮੁਤਾਬਕ 3 ਯਾਤਰੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਰੇਲਗੱਡੀ ਵਿਚ 150 ਵਿਦਿਆਰਥੀ ਸਵਾਰ ਸਨ, ਜੋ ਪਾਲੀ ਦੇ ਜੰਬੂਰੀ ਜਾ ਰਹੇ ਸਨ। ਪਟੜੀ ਤੋਂ ਟਰੇਨ ਦੇ ਡੱਬੇ ਉਤਰਨ ਦੀ ਸੂਚਨਾ ਮਿਲਦੇ ਹੀ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਫਸੇ ਯਾਤਰੀਆਂ ਨੂੰ ਕੱਢਿਆ ਤੇ ਬੱਸਾਂ ਦਾ ਪ੍ਰਬੰਧ ਕੀਤਾ।