ਪਾਕਿਸਤਾਨ ਜਾਣ ਦੀ ਫਿਰਾਕ ’ਚ 11 ਬੰਗਲਾਦੇਸ਼ੀ ਗ੍ਰਿਫ਼ਤਾਰ; BSF ਨੇ ਅਟਾਰੀ ਸਰਹੱਦ ਤੋਂ ਕੀਤੇ ਗ੍ਰਿਫਤਾਰ

0
1138

ਅੰਮ੍ਰਿਤਸਰ, 13 ਅਕਤੂਬਰ | ਪਾਕਿਸਤਾਨ ਜਾਣ ਦੀ ਯੋਜਨਾ ਬਣਾ ਰਹੇ 11 ਬੰਗਲਾਦੇਸ਼ੀ ਨਾਗਰਿਕਾਂ ਨੂੰ BSF ਦੇ ਜਵਾਨਾਂ ਨੇ ਅਟਾਰੀ ਬਾਰਡਰ ਦੀ ਇੰਟੈਗਰੇਟਿਡ ਚੈੱਕ ਪੋਸਟ (ICP) ਤੋਂ ਗ੍ਰਿਫਤਾਰ ਕੀਤਾ ਹੈ। ਇਹ ਬੰਗਲਾਦੇਸ਼ੀ ਨਾਗਰਿਕ ਆਈਸੀਪੀ ਕੰਧ ਟੱਪ ਕੇ ਪਾਕਿਸਤਾਨ ਜਾਣ ਦੀ ਯੋਜਨਾ ਬਣਾ ਰਹੇ ਸਨ। ਇਸ ਤੋਂ ਬਾਅਦ ਉਹ ਕਾਰਗੋ ‘ਚ ਘੁੰਮ ਰਹੇ ਸੀ ਕਿ ਬੀਐਸਐਫ ਨੇ ਉਨ੍ਹਾਂ ਨੂੰ ਦੇਖ ਕੇ ਫੜ ਲਿਆ। ਗ੍ਰਿਫਤਾਰ ਕੀਤੇ ਗਏ 11 ਬੰਗਲਾਦੇਸ਼ੀ ਨਾਗਰਿਕਾਂ ‘ਚ 2 ਔਰਤਾਂ ਅਤੇ 5 ਨਾਬਾਲਗ ਵੀ ਹਨ। ਇਹ ਲੋਕ ਅਟਾਰੀ ਬਾਰਡਰ ‘ਤੇ ਰਿਟਰੀਟ ਦੇਖਣ ਆਏ ਸਨ, ਇਸ ਤੋਂ ਬਾਅਦ ਇਨ੍ਹਾਂ ਲੋਕਾਂ ਨੇ ਪਾਕਿਸਤਾਨ ਜਾਣਾ ਸੀ।

ਬਾਰਡਰ ‘ਤੇ ਉਨ੍ਹਾਂ ਨੂੰ ਇਕ ਏਜੰਟ ਮਿਲਿਆ, ਜਿਸ ਨੇ ਉਨ੍ਹਾਂ ਨੂੰ ਪਾਕਿਸਤਾਨ ਲਿਜਾਣ ਦੀ ਜ਼ਿੰਮੇਵਾਰੀ ਲਈ ਤੇ ਉਨ੍ਹਾਂ ਤੋਂ 1 ਲੱਖ ਰੁਪਏ ਦੀ ਮੰਗ ਕੀਤੀ। ਇਨ੍ਹਾਂ ਵਿਅਕਤੀਆਂ ਨੇ ਉਸ ਏਜੰਟ ਨੂੰ 25 ਹਜ਼ਾਰ ਰੁਪਏ ਵੀ ਦਿੱਤੇ ਸਨ ਤੇ ਬਾਕੀ ਰਕਮ ਪਾਕਿਸਤਾਨ ਜਾ ਕੇ ਦੇਣ ਦਾ ਵਾਅਦਾ ਵੀ ਕੀਤਾ ਸੀ। ਏਜੰਟ ਇਨ੍ਹਾਂ ਲੋਕਾਂ ਨੂੰ ਆਈਸੀਪੀ ਨੇੜੇ ਲੈ ਗਿਆ ਅਤੇ ਉਥੇ ਦੀ ਕੰਧ ‘ਤੇ ਲੱਗੀ ਕੰਡਿਆਲੀ ਤਾਰ ਨੂੰ ਕੱਟ ਕੇ ਉਨ੍ਹਾਂ ਨੂੰ ਕੰਧ ਪਾਰ ਕਰਵਾ ਦਿੱਤੀ।