ਸਿਆਸਤ ‘ਚ 10ਵੀਂ ਪਾਸ ਲੋਕਾਂ ਦੀ ਜ਼ਿਆਦਾ ਦਿਲਚਸਪੀ : ਸਰਪੰਚ ਦੀਆਂ ਚੋਣਾਂ ‘ਚ ਛਾਏ ਦਸਵੀਂ ਪਾਸ, 52 ਫੀਸਦੀ ਲੋਕਾਂ ਹੱਥ ‘ਪਿੰਡ ਦੀ ਸਰਕਾਰ’

0
306


ਚੰਡੀਗੜ੍ਹ। ਸੂਬੇ ਵਿਚ ਪਿੰਡ ਦੀ ਸਰਕਾਰ ਬਣਾਉਣ ਵਿਚ ਸਭ ਤੋਂ ਜ਼ਿਆਦਾ ਰੁਚੀ 10ਵੀਂ ਪਾਸ ਲੋਕਾਂ ਦੀ ਦਿਸ ਰਹੀ ਹੈ ਤੇ ਉਹ ਇਸ ਵਿਚ ਸਫਲ ਵੀ ਹੋਏ ਹਨ। ਸੂਬੇ ਦੇ 18 ਜ਼ਿਲ੍ਹਿਆਂ ਵਿਚ ਹੁਣ ਤੱਕ 5,276 ਸਰਪੰਚ ਅਹੁਦਿਆਂ ਦੀਆਂ ਚੋਣਾਂ ਦੇ ਨਤੀਜਿਆਂ ਵਿਚ 52.91 ਫੀਸਦੀ 10ਵੀਂ ਪਾਸ ਸਫਲ ਹੋਏ ਹਨ। ਮਤਲਬ 2,792 ਸਰਪੰਚ ਬਣੇ ਹਨ।
ਨਾਮਜ਼ਦਗੀ ਵਿਚ ਸਪੱਸ਼ਟ ਹੋਇਆ ਹੈ ਕਿ ਸਿਆਸਤ ਵਿਚ ਵੀ ਦਸਵੀਂ ਪਾਸ ਲੋਕ ਹੀ ਜ਼ਿਆਦਾ ਦਿਲਚਸਪੀ ਦਿਖਾ ਰਹੇ ਹਨ। ਕਿਉਂਕਿ ਸਭ ਤੋਂ ਜ਼ਿਆਦਾ 12,253 ਨਾਮਜ਼ਦਗੀਆਂ ਵੀ ਇਸੇ ਸਿੱਖਿਆ ਯੋਗਤਾ ਵਾਲਿਆਂ ਨੇ ਕੀਤਾ ਹੈ। ਉਥੇ ਹੀ ਇਸਦੇ ਉਲਟ ਗ੍ਰੈਜੂਏਟ ਜਾਂ ਇਸ ਤੋਂ ਵੱਡੀ ਡਿਗਰੀ ਹਾਸਲ ਕਰਨ ਵਾਲਿਆਂ ਵਿਚ ਮਹਿਜ਼ 4.11 ਫੀਸਦੀ ਹੀ ਚੋਣਾਂ ਜਿੱਤਣ ਵਿਚ ਸਫਲ ਹੋਏ ਹਨ। ਹਾਲਾਂਕਿ ਇਸ ਯੋਗਤਾ ਦੇ ਲੋਕਾਂ ਨੇ ਚੋਣਾਂ ਵਿਚ ਦਿਲਚਸਪੀ ਵੀ ਘੱਟ ਹੀ ਦਿਖਾਈ ਹੈ।
ਸਰਪੰਚਾਂ ਦੀਆਂ ਚੋਣਾਂ ਵਿਚ ਗੱਲ ਜੇਕਰ ਰਿਜ਼ਰਵੇਸ਼ਨ ਦੀ ਗੱਲ ਕਰੀਏ ਤਾਂ ਐਸਸੀ ਕੈਟਾਗਿਰੀ ਦੇ 25.66 ਫੀਸਦੀ ਪ੍ਰਤੀਨਿਧੀ ਸਰਪੰਚ ਬਣਨ ਵਿਚ ਸਫਲ ਹੋਏ ਹਨ। ਬੀਸੀ ਤੇ ਓਬੀਸੀ ਤੋਂ 12.90 ਫੀਸਦੀ ਪਿੰਡ ਦੇ ਮੁਖੀ ਬਣੇ ਹਨ। ਉਥੇ ਹੀ ਜਨਰਲ ਵਰਗ ਦੇ 61.42 ਫੀਸਦੀ ਲੋਕਾਂ ਨੇ ਸਰਪੰਚੀ ਦੀਆਂ ਚੋਣਾਂ ਜਿੱਤਣ ਵਿਚ ਸਫਲਤਾ ਹਾਸਲ ਕੀਤੀ ਹੈ।