ਜਲੰਧਰ ‘ਚ ਫਿਰ ਨਹੀਂ ਘੱਟ ਰਹੇ ਕੇਸ, ਅੱਜ 107 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ

0
1619

ਜਲੰਧਰ | ਕੋਰੋਨਾ ਇਕ ਵਾਰ ਫਿਰ ਜਲੰਧਰ ‘ਚ ਫੈਲਣਾ ਸ਼ੁਰੂ ਹੋ ਗਿਆ ਹੈ। ਪ੍ਰਸ਼ਾਸਨ ਵਲੋਂ ਰੋਜ਼ਾਨਾ ਜ਼ਿਆਦਾ ਟੈਸਟ ਕਰਨ ਦੇ ਹੁਕਮ ਦੇਣ ਤੋਂ ਬਾਅਦ ਇੱਕ ਵਾਰ ਫਿਰ ਰੋਜ਼ 100 ਤੋਂ ਵੱਧ ਕੇਸ ਆ ਰਹੇ ਹਨ। ਮੰਗਲਵਾਰ ਨੂੰ 107 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ। ਅੱਜ ਤਿੰਨ ਕੋਰੋਨਾ ਪੀੜਤਾਂ ਦੀ ਜਾਨ ਵੀ ਗਈ।

ਸੋਮਵਾਰ ਨੂੰ ਕੋਰੋਨਾ ਦੇ 171 ਮਰੀਜ਼ਾਂ ਦੀ ਰਿਪੋਰਟ ਪਾਜੀਟਿਵ ਆਈ ਸੀ। ਦੋ ਲੋਕਾਂ ਦੀ ਮੌਤ ਵੀ ਕੋਰੋਨਾ ਵਾਇਰਸ ਨਾਲ ਹੋਈ ਸੀ।

ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਫੈਸਟੀਵਲ ਸੀਜ਼ਨ ਕਰਕੇ ਜ਼ਿਆਦਾ ਸਖਤੀ ਨਹੀਂ ਕੀਤੀ ਜਾ ਰਹੀ ਸੀ। ਹੁਣ ਇੱਕ ਵਾਰ ਫਿਰ ਰੋਜ਼ਾਨਾ ਕਰੀਬ 6000 ਟੈਸਟ ਕੀਤੇ ਜਾਣਗੇ। ਜ਼ਿਆਦਾ ਤੋਂ ਜ਼ਿਆਦਾ ਟੈਸਟ ਕਰਨ ਦੇ ਨਾਲ ਕੋਰੋਨਾ ਨੂੰ ਜਲਦੀ ਫੈਲਣ ਤੋਂ ਰੋਕਿਆ ਜਾ ਸਕਦਾ ਹੈ।