ਆਬੂਧਾਬੀ ‘ਚ ਫਸੇ 100 ਪੰਜਾਬੀ, ਵਿਦੇਸ਼ ਮੰਤਰੀ ਤੋਂ ਲਗਾਈ ਮਦਦ ਦੀ ਗੁਹਾਰ

0
392

ਨੂਰਮਹਿਲ। ਰੋਜ਼ਗਾਰ ਦੇ ਸਿਲਸਿਲੇ ਵਿਚ ਆਬੂਧਾਬੀ ਦੀ ਇਕ ਨਿੱਜੀ ਕੰਪਨੀ ‘ਚ ਕੰਮ ਕਰਨ ਗਏ 100 ਪੰਜਾਬੀ ਉਥੇ ਫਸ ਗਏ ਹਨ, ਕਿਉਂਕਿ ਉਨ੍ਹਾਂ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਹੈ। ਸਮਾਜਿਕ ਵਰਕਰ ਦਿਲਬਾਗ ਸਿੰਘ ਨੇ ਇਸ ਮਾਮਲੇ ਵਿਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਪੱਤਰ ਲਿਖ ਕੇ ਨੌਜਵਾਨਾਂ ਦੀ ਮਦਦ ਦੀ ਗੁਹਾਰ ਲਗਾਈ ਹੈ।
ਬੈਨਪੁਰ ਪਿੰਡ ਦੇ ਦਿਲਬਾਗ ਸਿੰਘ ਦੇ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਗਿਆ ਹੈ ਕਿ ਸਕਵਾਇਰ ਜਨਰਲ ਕਾਂਟਰੈਕਟਿੰਗ ਕੰਪਨੀ ਆਬੂਧਾਬੀ ਨੇ ਇਨ੍ਹਾਂ ਨੂੰ ਕੰਮ ਤੋਂ ਹਟਾ ਦਿੱਤਾ ਹੈ ਪਰ ਪਾਸਪੋਰਟ ਵਾਪਸ ਨਹੀਂ ਕਰ ਰਹੀ, ਜਿਸ ਕਾਰਨ ਨੌਜਵਾਨ ਵਾਪਸ ਨਹੀਂ ਆ ਪਾ ਰਹੇ ਹਨ। ਵਿਦੇਸ਼ ਮੰਤਰੀ ਤੋਂ ਆਬੂਧਾਬੀ ਵਿਚ ਭਾਰਤੀ ਅੰਬੈਸੇਡਰ ਨੂੰ ਹਦਾਇਤਾਂ ਦੇ ਕੇ ਮਾਮਲਾ ਅਮੀਰਾਤ ਅਧਿਕਾਰੀਆਂ ਦੇ ਸਾਹਮਣੇ ਰੱਖਣ ਦੀ ਅਪੀਲ ਕੀਤੀ ਗਈ ਹੈ।
ਸਿੰਘ ਨੇ ਦੱਸਿਆ ਕਿ ਜ਼ਿਆਦਾਤਰ ਅਧਿਕਾਰੀਆਂ ਨੇ ਭਾਰਤ ਵਾਪਸ ਆਉਣ ਲਈ ਆਨਲਾਈਨ ਅਪਲਾਈ ਕੀਤਾ ਹੈ ਪਰ ਪਾਸਪੋਰਟ ਦੇ ਕਾਰਨ ਨਹੀਂ ਆ ਰਹੇ। ਇਨ੍ਹਾਂ ਦੇ ਪਰਿਵਾਰਕ ਮੈਂਬਰ ਏੇਅਰ ਟਿਕਟ ਦਾ ਭੁਗਤਾਨ ਕਰਨ ਲਈ ਤਿਆਰ ਹਨ ਪਰ ਕੰਪਨੀ ਪਾਸਪੋਰਟ ਨਹੀਂ ਦੇ ਰਹੀ। ਸਿੰਘ ਨੇ ਕੇਂਦਰ ਤੋਂ ਮਾਮਲੇ ਵਿਚ ਦਖਲ ਦੇਣ ਦੀ ਮੰਗ ਕੀਤੀ ਹੈ ਤੇ ਨਾਲ ਹੀ ਕਿਹਾ ਹੈ ਕਿ ਉਥੇ ਹੈਲਪ ਡੈਸਕ ਖੋਲ੍ਹਣ ਦੀ ਮੰਗ ਕੀਤੀ ਹੈ। ਸਿੰਘ ਨੇ ਪੱਤਰ ਦੀ ਇਕ ਕਾਪੀ ਪੰਜਾਬ ਦੇ ਮੁੱਖ ਮੰਤਰੀ ਦਫਤਰ ਨੂੰ ਭੇਜ ਕੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੀ ਇਸ ਮਾਮਲੇ ਵਿਚ ਮਦਦ ਦੀ ਅਪੀਲ ਕੀਤੀ ਹੈ।