ਝਾਰਖੰਡ। ਪੱਛਮੀ ਸਿੰਘਭੂਮ ਜ਼ਿਲ੍ਹੇ ਵਿਚ 26 ਸਾਲਾ ਸਾਫਟਵੇਅਰ ਇੰਜੀਨੀਅਰ ਨਾਲ ਤਕਰੀਬਨ 10 ਵਿਅਕਤੀਆਂ ਨੇ ਕਥਿਤ ਤੌਰ ਉਤੇ ਬਲਾਤਕਾਰ ਕੀਤਾ। ਪੁਲਿਸ ਨੇ ਦੱਸਿਆ ਕਿ ਲੜਕੀ ਇਥੇ ਘਰ ਤੋਂ ਕੰਮ (work from home) ਕਰ ਰਹੀ ਹੈ, ਵੀਰਵਾਰ ਸ਼ਾਮ ਨੂੰ ਦੋਪਹੀਆ ਵਾਹਨ ਉਤੇ ਆਪਣੇ ਮਿੱਤਰ ਨਾਲ ਬਾਹਰ ਗਈ ਸੀ, ਜਦੋਂ ਇਹ ਘਟਨਾ ਚਾਇਬਾਸਾ ਦੇ ਪੁਰਾਣੇ ਏਅਰੋਡ੍ਰੌਮ ਨੇੜੇ ਵਾਪਰੀ।
ਪੁਲਿਸ ਨੇ ਦੱਸਿਆ ਕਿ ਅੱਠ-ਦਸ ਵਿਅਕਤੀਆਂ ਦੇ ਸਮੂਹ ਨੇ ਜੋੜੇ ਨੂੰ ਰੋਕਿਆ, ਲੜਕੇ ਦੀ ਕੁੱਟਮਾਰ ਕੀਤੀ ਅਤੇ ਮੁਟਿਆਰ ਨੂੰ ਕਿਸੇ ਜਗ੍ਹਾ ਉਤੇ ਲਿਜਾਣ ਤੋਂ ਬਾਅਦ ਕਥਿਤ ਤੌਰ ਉਤੇ ਬਲਾਤਕਾਰ ਕੀਤਾ।
ਪੁਲਿਸ ਨੇ ਦੱਸਿਆ ਕਿ ਲੜਕੀ ਆਈਟੀ ਕੰਪਨੀ ਵਿੱਚ ਕੰਮ ਕਰਦੀ ਹੈ। ਉਸ ਨਾਲ ਬਲਾਤਕਾਰ ਕਰਨ ਤੋਂ ਬਾਅਦ ਮੁਲਜ਼ਮ ਉਸ ਨੂੰ ਮੌਕੇ ’ਤੇ ਛੱਡ ਕੇ ਫ਼ਰਾਰ ਹੋ ਗਏ। ਉਹ ਉਸ ਦਾ ਪਰਸ ਤੇ ਮੋਬਾਈਲ ਫੋਨ ਵੀ ਲੈ ਗਏ। ਮੁਟਿਆਰ ਕਿਸੇ ਤਰ੍ਹਾਂ ਘਰ ਪਹੁੰਚੀ ਤੇ ਆਪਣੇ ਪਰਿਵਾਰ ਵਾਲਿਆਂ ਨੂੰ ਘਟਨਾ ਬਾਰੇ ਦੱਸਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।
ਪੁਲਿਸ ਨੇ ਦੱਸਿਆ ਕਿ ਵੀਰਵਾਰ ਸ਼ਾਮ ਨੂੰ ਲੜਕੀ ਆਪਣੇ ਇੱਕ ਦੋਸਤ ਨਾਲ ਏਅਰਪੋਰਟ ‘ਤੇ ਗਈ ਸੀ, ਜਿੱਥੇ ਉਹ ਸਕੂਟੀ ਪਾਰਕ ਕਰਕੇ ਆਪਸ ਵਿੱਚ ਗੱਲਾਂ ਕਰ ਰਹੇ ਸਨ ਤਾਂ 9-10 ਅਣਪਛਾਤੇ ਨੌਜਵਾਨਾਂ ਨੇ ਉੱਥੇ ਆ ਕੇ ਹਮਲਾ ਕਰ ਦਿੱਤਾ।
ਨੌਜਵਾਨ ਦੀ ਕੁੱਟਮਾਰ ਕਰਨ ਤੋਂ ਬਾਅਦ ਉਸ ਦਾ ਮੋਬਾਈਲ ਅਤੇ ਨਕਦੀ ਖੋਹ ਲਈ ਅਤੇ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ।