ਕਿਸਾਨਾਂ ਦੇ ਧਰਨੇ ਦੌਰਾਨ 1 ਹੋਰ ਕਿਸਾਨ ਦੀ ਮੌ.ਤ, 3 ਬੱਚਿਆਂ ਦਾ ਪਿਤਾ ਸੀ ਨਰਿੰਦਰ

0
1772

ਪਟਿਆਲਾ, 19 ਫਰਵਰੀ | ਪਟਿਆਲਾ ਵਿਚ ਚੱਲ ਰਹੇ ਧਰਨੇ ਵਿਚ ਬੈਠੇ ਇਕ ਕਿਸਾਨ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਪਿੰਡ ਬਠੋਈ ਕਲਾਂ ਦੇ ਕਿਸਾਨ ਨਰਿੰਦਰ ਪਾਲ ਸ਼ਰਮਾ ਵਜੋਂ ਮ੍ਰਿਤਕ ਦੀ ਪਛਾਣ ਹੋਈ ਹੈ। ਜਾਣਕਾਰੀ ਅਨੁਸਾਰ ਦੇਰ ਰਾਤ ਨੂੰ ਨਰਿੰਦਰ ਪਾਲ ਦੀ ਤਬੀਅਤ ਅਚਾਨਕ ਖਰਾਬ ਹੋ ਗਈ, ਜਿਸ ਦੇ ਚਲਦੇ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਿਆਂਦਾ ਗਿਆ ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਦੱਸ ਦਈਏ ਕਿ ਨਰਿੰਦਰ ਪਾਲ ਪਿੰਡ ਬਠੋਈ ਕਲਾਂ ਦਾ ਰਹਿਣ ਵਾਲਾ ਸੀ, ਜਿਸ ਦੀ ਉਮਰ 43 ਸਾਲ ਸੀ। ਨਰਿੰਦਰ ਪਾਲ ਦੀਆਂ 2 ਬੇਟੀਆਂ ਅਤੇ ਇਕ ਪੁੱਤ ਹੈ। ਜਾਣਕਾਰੀ ਮੁਤਾਬਕ ਨਰਿੰਦਰ ਪਾਲ ਇਕ ਗਰੀਬ ਕਿਸਾਨ ਸੀ, ਜੋ ਪਟਿਆਲਾ ਵਿਚ ਚੱਲ ਰਹੇ ਧਰਨੇ ਵਿਚ ਪਿਛਲੇ 2 ਦਿਨਾਂ ਤੋਂ ਸ਼ਾਮਲ ਸੀ।