ਪੰਜਾਬ ਦਾ 1 ਹੋਰ ਫ਼ੌਜੀ ਹੋਇਆ ਸ਼ਹੀਦ, ਗਸ਼ਤ ਦੌਰਾਨ ਜ਼ਮੀਨ ਖਿਸਕਣ ਕਾਰਨ ਵਾਪਰਿਆ ਹਾਦਸਾ

0
2065

ਦਸੂਹਾ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਇਕ ਹੋਰ ਫ਼ੌਜੀ ਜਵਾਨ ਦੇ ਸ਼ਹੀਦ ਹੋਣ ਦੀ ਖਬਰ ਆਈ ਹੈ। ਜਾਣਕਾਰੀ ਅਨੁਸਾਰ ਦਸੂਹਾ ਦੇ ਪਿੰਡ ਘਗਵਾਲ ਦਾ ਜਵਾਨ ਨਾਇਬ ਸੂਬੇਦਾਰ ਬਲਵੀਰ ਸਿੰਘ ਫ਼ੌਜ ਦੀ 13-ਮਹਾਰ ਬਟਾਲੀਅਨ ’ਚ ਤਾਇਨਾਤ ਸੀ।
ਦੱਸਿਆ ਜਾ ਰਿਹਾ ਹੈ ਕਿ 41 ਸਾਲਾ ਬਲਵੀਰ ਸਿੰਘ ਵੀਰਵਾਰ ਨੂੰ ਆਪਣੀ 13-ਮਹਾਰ ਬਟਾਲੀਅਨ ਦੇ 3 ਜਵਾਨਾਂ ਨਾਲ ਸਿੱਕਮ ’ਚ ਡਿਊਟੀ ਦੌਰਾਨ ਇਕ ਪੋਸਟ ਤੋਂ ਦੂਜੀ ਪੋਸਟ ਵੱਲ ਗਸ਼ਤ ਕਰਦੇ ਜਾ ਰਹੇ ਸਨ। ਇਸ ਦੌਰਾਨ ਜ਼ਮੀਨ ਖਿਸਕੀ ਤੇ ਸਾਰੇ ਜਵਾਨ ਜ਼ਮੀਨਦੋਜ਼ ਹੋ ਗਏ। ਬਾਕੀਆਂ ਨੂੰ ਤਾਂ ਬਚਾਅ ਲਿਆ ਗਿਆ ਪਰ ਬਲਵੀਰ ਸਿੰਘ ਸ਼ਹੀਦ ਹੋ ਗਿਆ।

ਸ਼ਹੀਦ ਬਲਵੀਰ ਸਿੰਘ ਦੀ ਦੇਹ ਸ਼ਨੀਵਾਰ ਸ਼ਾਮ ਤਕ ਪਿੰਡ ਘਗਵਾਲ ਪਹੁੰਚਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਸ਼ਹੀਦ ਬਲਵੀਰ ਸਿੰਘ ਆਪਣੇ ਪਿੱਛੇ ਪਤਨੀ ਤੋਂ ਇਲਾਵਾ 2 ਲੜਕੇ ਤੇ ਇਕ ਲੜਕੀ ਛੱਡ ਗਏ ਹਨ। ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ਼ ਸਾਂਝਾ ਕੀਤਾ ਹੈ।