ਜ਼ੀਰਕਪੁਰ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਫਾਇਰਿੰਗ ‘ਚ 1 ਬਦਮਾਸ਼ ਜ਼ਖਮੀ

0
305

ਜ਼ੀਰਕਪੁਰ, 13 ਅਕਤੂਬਰ | ਜ਼ੀਰਕਪੁਰ ‘ਚ ਪੁਲਿਸ ਵੱਲੋਂ ਇਕ ਗੈਂਗਸਟਰ ਨੂੰ ਘੇਰਾ ਪਾ ਲਿਆ ਗਿਆ ਹੈ। ਇਸ ਦੌਰਾਨ ਗੈਂਗਸਟਰ ਨੇ ਪੁਲਿਸ ਉਤੇ ਗੋਲੀ ਚਲਾ ਦਿੱਤੀ। ਬਾਅਦ ‘ਚ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ।

ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਦੇ ਪੈਰ ਉਤੇ ਗੋਲੀ ਲੱਗੀ ਹੈ। ਜਾਣਕਾਰੀ ਅਨੁਸਾਰ 2 ਦਿਨ ਪਹਿਲਾਂ 8 ਤੋਂ 10 ਗੈਂਗਸਟਰਾਂ ਵੱਲੋਂ ਬਲਟਾਣਾ ‘ਚ ਗੋਲੀਆਂ ਚਲਾਈਆਂ ਗਈਆਂ ਸਨ। ਇਸ ਘਟਨਾ ਦੌਰਾਨ 2-3 ਲੋਕ ਜ਼ਖਮੀ ਹੋ ਗਏ ਸਨ, ਜਦੋਂਕਿ ਇਕ ਵਿਅਕਤੀ ਦੀ ਮੌਤ ਹੋ ਗਈ ਸੀ।