UP ਹਵਾਈ ਅੱਡੇ ਦੇ ਟਾਇਲਟ ‘ਚੋਂ ਮਿਲਿਆ 1 ਕਰੋੜ ਦਾ ਸੋਨਾ, ਪੈਕੇਟ ‘ਚ ਪਾ ਕੇ ਰੱਖੇ ਸਨ 16 ਬਿਸਕੁਟ

0
1003

ਉੱਤਰ ਪ੍ਰਦੇਸ਼ | ਵਾਰਾਣਸੀ ਦੇ ਲਾਲ ਬਹਾਦਰ ਸ਼ਾਸਤਰੀ ਹਵਾਈ ਅੱਡੇ ਦੇ ਟਾਇਲਟ ਵਿਚੋਂ ਇਕ ਕਰੋੜ ਰੁਪਏ ਦਾ ਸੋਨਾ ਮਿਲਿਆ ਹੈ। ਇਥੇ ਇਕ ਯਾਤਰੀ ਨੇ ਕਮੋਡ ਦੇ ਪਿੱਛੇ ਸੋਨੇ ਦੇ 16 ਬਿਸਕੁਟ ਲੁਕਾਏ ਹੋਏ ਸਨ। ਸ਼ੁੱਕਰਵਾਰ ਸਵੇਰੇ ਜਦੋਂ ਸਵੀਪਰ ਟਾਇਲਟ ਦੀ ਸਫਾਈ ਲਈ ਪਹੁੰਚਿਆ ਤਾਂ ਉਸ ਦੀ ਨਜ਼ਰ ਪੈਕੇਟ ‘ਤੇ ਪਈ। ਪੈਕੇਟ ਨੂੰ ਚਾਰੇ ਪਾਸਿਓਂ ਕਾਲੀ ਟੇਪ ਨਾਲ ਸੀਲ ਕੀਤਾ ਗਿਆ ਸੀ।

ਸਵੀਪਰ ਨੇ ਤੁਰੰਤ ਸੁਰੱਖਿਆ ਕਰਮਚਾਰੀਆਂ ਅਤੇ ਕਸਟਮ ਵਿਭਾਗ ਨੂੰ ਸੂਚਨਾ ਦਿੱਤੀ। ਟਾਇਲਟ ‘ਚ ਇਕ ਸ਼ੱਕੀ ਪੈਕੇਟ ਮਿਲਣ ਤੋਂ ਬਾਅਦ ਕੁਝ ਸਮਾਂ ਹੰਗਾਮਾ ਹੋਇਆ। ਸੁਰੱਖਿਆ ਕਰਮੀਆਂ ਨੇ ਪਖਾਨੇ ਵਿਚ ਜਾਣ ਵਾਲੇ ਲੋਕਾਂ ਦੀ ਐਂਟਰੀ ਬੰਦ ਕਰ ਦਿੱਤੀ। ਉਨ੍ਹਾਂ ਨੂੰ ਸੁਰੱਖਿਆ ਘੇਰੇ ‘ਚ ਲੈ ਲਿਆ। ਫਿਰ ਟੇਪ ਸੀਲਬੰਦ ਪੈਕੇਟ ਨੂੰ ਸਕੈਨ ਕੀਤਾ ਗਿਆ।

ਇਸ ਤੋਂ ਬਾਅਦ ਪੈਕੇਟ ਨੂੰ ਖੋਲ੍ਹਿਆ ਗਿਆ। ਪੈਕੇਟ ‘ਚੋਂ ਸੋਨੇ ਦੇ 16 ਬਿਸਕੁਟ ਮਿਲੇ। ਉਸਦਾ ਭਾਰ 1866 ਗ੍ਰਾਮ ਯਾਨੀ ਲਗਭਗ 2 ਕਿਲੋ ਹੈ। ਕਸਟਮ ਅਧਿਕਾਰੀਆਂ ਮੁਤਾਬਕ ਅੰਤਰਰਾਸ਼ਟਰੀ ਬਾਜ਼ਾਰ ‘ਚ ਇਸ ਦੀ ਕੀਮਤ 1.1 ਕਰੋੜ ਰੁਪਏ ਦੱਸੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸੋਨੇ ‘ਤੇ ਵਿਦੇਸ਼ੀ ਹਾਲਮਾਰਕ ਹੈ। ਸ਼ਾਰਜਾਹ ਤੋਂ ਇਸ ਦੀ ਤਸਕਰੀ ਕੀਤੀ ਗਈ ਹੈ। ਹਾਲਾਂਕਿ, ਕਿਸ ਨੇ ਇਸਨੂੰ ਇਥੇ ਰੱਖਿਆ ਹੈ, ਉਸ ਬਾਰੇ ਪਤਾ ਨਹੀਂ ਲੱਗ ਸਕਿਆ।