ਹੈੱਡਫੋਨ ਅਤੇ ਤੇਜ਼ ਸੰਗੀਤ ਕਾਰਨ 1 ਅਰਬ ਨੌਜਵਾਨ ਬੋਲ਼ੇ ਹੋਣ ਦੀ ਕਗਾਰ ‘ਤੇ

0
717

ਏਜੰਸੀ | ਬੀ.ਜੇ.ਐਮ. ਗਲੋਬਲ ਹੈਲਥ ਅਖਬਾਰ ‘ਚ ਪ੍ਰਕਾਸ਼ਿਤ ਅਧਿਐਨ ਅਨੁਸਾਰ ਹੈੱਡਫੋਨ ਅਤੇ ਈਅਰਬੈਂਡ ਦੇ ਇਸਤੇਮਾਲ ਨਾਲ ਇਕ ਅਰਬ ਤੋਂ ਅਧਿਕ ਕਿਸ਼ੋਰ ਅਤੇ ਨੌਜਵਾਨ ਸੁਣਨ ਦੀ ਸਮਰੱਥਾ ਕਮਜ਼ੋਰ ਹੋਣ ਦੇ ਖਤਰੇ ਦਾ ਸਾਹਮਣਾ ਕਰ ਰਹੇ ਹਨ। ਖੋਜਕਰਤਾਵਾਂ ਦੀ ਅੰਤਰਰਾਸ਼ਟਰੀ ਟੀਮ ਨੇ ਕਿਹਾ ਕਿ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਸੁਣਨ ਸ਼ਕਤੀ ਦੀ ਸੁਰੱਖਿਆ ਲਈ ‘ਸੁਰੱਖਿਆ ਸੁਣਨ’ ਨੀਤੀਆਂ ਨੂੰ ਤਤਕਾਲ ਪਹਿਲ ਦੇਣ ਦੀ ਜ਼ਰੂੂਰ ਹੈ। ਇਸ ਟੀਮ ‘ਚ ਅਮਰੀਕਾ ਦੇ ਸਾਊਥ ਕੈਰੋਲਾਈਨ ਮੈਡੀਕਲ ਵਿਸ਼ਵਵਿਦਿਆਲਾ ਦੇ ਅਧਿਐਨਕਰਤਾ ਵੀ ਸ਼ਾਮਲ ਸੀ। ਅਧਿਐਨਕਰਤਾ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ (WHO) ਦਾ ਅਨੁਮਾਨ ਹੈ ਕਿ ਦੁਨੀਆ ਭਰ ‘ਚ ਫਿਲਫਾਲ 42 ਕਰੋੜ ਤੋਂ ਅਧਿਕ ਲੋਕ ਸੁਣਨ ਚ ਅਸਮਰੱਥ ਹਨ।

ਉਨ੍ਹਾਂ ਨੇ ਕਿਹਾ ਕਿ ਜ਼ਿਆਦਾ ਸਮਾਰਟ ਫੋਨ, ਹੈੱਡ ਫੋਨ ਵਰਗੇ ਉਪਕਰਨਾਂ ਦੇ ਇਸਤੇਮਾਲ ਅਤੇ ਉਨ੍ਹਾਂ ਸਥਾਨਾਂ ‘ਤੇ ਜਾਣ ਕਾਰਨ ਨੌਜਵਾਨ ਵਿਸ਼ੇਸ਼ ਤੌਰ ‘ਤੇ ਪ੍ਰਭਾਵਿਤ ਹੋ ਰਹੇ ਹਨ, ਜਿਥੇ ਤੇਜ਼ ਆਵਾਜ਼ ‘ਚ ਸੰਗੀਤ ਵਜਾਇਆ ਜਾਂਦਾ ਹੈ। ਇਸ ਲਈ ਨੌਜਵਾਨਾਂ ਨੂੰ ਹੈੱਡ ਫੋਨ ਈਅਰ ਬੈਂਡ ਵਰਗੇ ਉਪਕਰਨ ਘੱਟ ਇਸਤੇਮਾਲ ਕਰਨੇ ਚਾਹੀਦੇ ਹਨ।