ਆਦਮਪੁਰ ਦੇ ਯੂਕੋ ਬੈਂਕ ‘ਚ ਸਕਿਓਰਟੀ ਗਾਰਡ ਨੂੰ ਗੋਲ਼ੀ ਮਾਰਨ ਵਾਲਾ 1 ਮੁਲਜ਼ਮ ਗ੍ਰਿਫ਼ਤਾਰ, 3 ਮਹੀਨੀਆਂ ‘ਚ 3 ਬੈਂਕਾਂ ‘ਚੋਂ ਲੁੱਟੇ ਚੁੱਕੇ ਨੇ 21 ਲੱਖ ਰੁਪਏ

0
3334

ਜਲੰਧਰ | ਆਦਮਪੁਰ ਦੇ ਯੂਕੋ ਬੈਂਕ ਵਿਚ ਹੋਈ ਡਕੈਤੀ ਦੀ ਵਾਰਦਾਤ ਜਲੰਧਰ ਦੇਹਾਤ ਪੁਲਿਸ ਨੇ ਟ੍ਰੇਸ ਕਰ ਲਈ ਹੈ।

ਪੁਲਿਸ ਨੇ ਵਾਰਦਾਤ ਵਿਚ ਸ਼ਾਮਲ ਇਕ ਲੁਟੇਰੇ ਨੂੰ ਗ੍ਰਿਫਤਾਰ ਕਰਕੇ 39500 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਗ੍ਰਿਫਤਾਰ ਲੁਟੇਰੇ ਤੋਂ ਪੁੱਛ ਪੜਤਾਲ ਦੌਰਾਨ ਵੱਡਾ ਖੁਲਾਸਾ ਹੋਇਆ ਹੈ।

ਲੁਟੇਰੇ ਨੇ ਦੱਸਿਆ ਕੀ ਉਹਨਾਂ ਨੇ ਪਿਛਲੇ ਢਾਈ ਮਹੀਨਿਆਂ ਵਿਚ ਹੁਸ਼ਿਆਰਪੁਰ ਤੇ ਜਲੰਧਰ ਵਿਚ ਤਿੰਨ ਬੈਂਕਾਂ ਵਿਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਲੁਟੇਰੇ ਦੇ ਸਾਥੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਗ੍ਰਿਫਤਾਰ ਲੁਟੇਰੇ ਤੇ ਉਸ ਦੇ ਸਾਥੀਆਂ ਨੇ ਪਿਛਲੇ ਦਿਨ ਆਦਮਪੁਰ ਦੇ ਯੂਕੋ ਬੈਂਕ ਦੇ ਸਕਿਓਰਟੀ ਗਾਰਡ ਨੂੰ ਗੋਲੀ ਮਾਰ ਕੇ 6 ਲੱਖ ਰੁਪਏ ਲੁੱਟੇ ਸਨ

ਜਲੰਧਰ ਦਿਹਾਤ ਪੁਲਿਸ ਦੇ ਐਸਐਸਪੀ ਸੰਦੀਪ ਗਰਗ ਨੇ ਦੱਸਿਆ ਕਿ ਵਾਰਦਾਤ ਨੂੰ ਟ੍ਰੇਸ ਕਰਨ ਲਈ ਸਪੈਸ਼ਲ ਇੰਵੈਸਟੀਗੇਸ਼ਨ ਟੀਮ ਐਸ.ਪੀ ਇੰਵੈਸਟੀਗੇਸ਼ਨ ਮਨਪ੍ਰੀਤ ਢਿੱਲੋਂ ਨੇ ਸ਼ੁਰੂ ਕੀਤੀ ਹੈ।

ਪੁਲਿਸ ਨੇ ਕਾਰਵਾਈ ਕਰਦੇ ਹੋਏ ਗਿਰੋਹ ਦੇ ਮੁਲਜ਼ਮ ਦੀ ਪਹਿਚਾਣ ਕੀਤੀ ਤੇ ਇਕ ਆਰੋਪੀ ਸੁਰਜੀਤ ਸਿੰਘ ਉਰਫ਼ ਜੀਤਾ ਵਾਸੀ ਆਦਮਪੁਰ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੇ ਹਿੱਸੇ ਆਈ ਲੁੱਟ ਦੀ ਰਾਸ਼ੀ 39 ਹਜਾਰ ਬਰਾਮਦ ਕਰ ਲਈ ਹੈ।

ਐਸਐਸਪੀ ਸੰਦੀਪ ਗਰਗ ਨੇ ਦੱਸਿਆ ਕਿ ਗਿਰੋਹ ਦੇ ਮੁਲਜ਼ਮ ਸਤਨਾਮ ਸਿੰਘ ਸੱਤਾ ਵਾਸੀ ਹਰਿਆਣਾ ਹੁਸ਼ਿਆਰਪੁਰ, ਸੁਖਵਿੰਦਰ ਸਿੰਘ ਸੁੱਖਾ ਵਾਸੀ ਪਿੰਡ ਕੋਠੇ ਹਰਿਆਣਾ ਭੂੰਗਾ ਹੁਸ਼ਿਆਰਪੁਰ, ਗੁਰਵਿੰਦਰ ਸਿੰਘ ਗਿੰਦਾ ਵਾਸੀ ਲੁਧਿਆਣੀ ਦਸੂਹਾ, ਸੁਨੀਲ ਦੱਤ ਵਾਸੀ ਘੁਗਿਆਲ, ਹੁਸ਼ਿਆਰਪੁਰ ਦੇ ਰੂਪ ਵਿਚ ਹੋਈ ਹੈ।

ਐਸਐਸਪੀ ਨੇ ਅੱਗੇ ਦੱਸਿਆ ਕਿ ਨਾਮਜ਼ਦ ਕੀਤੇ ਗਏ ਸਾਰੇ ਲੁਟੇਰਿਆਂ ਖਿਲਾਫ ਪਹਿਲਾਂ ਵੀ ਕਈ ਥਾਣਿਆਂ ਵਿਚ ਵੱਖ-ਵੱਖ ਕੇਸ ਦਰਜ ਹਨ।

ਇਹ ਵੀ ਵਾਰਦਾਤਾਂ ਕੀਤੀਆਂ ਇਸ ਗੈਂਗ ਨੇ

ਐਸਐਸਪੀ ਨੇ ਦੱਸਿਆ ਕਿ ਇਸ ਗਿਰੋਹ ਦੁਆਰਾ 27 ਜੁਲਾਈ ਨੂੰ ਹੁਸ਼ਿਆਰਪੁਰ ਦੇ ਗਿਲਜਿਆਂ ਵਿਚ ਇੰਡੀਅਨ ਓਰਵਸੀਜ਼ ਬੈਂਕ ਤੋਂ 10 ਲੱਖ ਰੁਪਏ ਲੁੱਟੇ ਸਨ।

ਸਤੰਬਰ ਮਹੀਨੇ ਹੁਸ਼ਿਆਰਪੁਰ ਦੇ ਪਿੰਡ ਭੋਗੋਵਾਲ ਵਿਚ ਪੰਜਾਬ ਐਂਡ ਸਿੰਧ ਬੈਂਕ ਤੋਂ 5 ਲੱਖ ਤੋਂ ਵੱਧ ਦੀ ਰਾਸ਼ੀ ਲੁੱਟੀ ਸੀ।