ਲੁਧਿਆਣਾ ‘ਚ ਰੋਜ਼ਾਨਾਂ ਵਿਕਦਾ ਹੈ 1.5 ਕਰੋੜ ਲੀਟਰ ਦੁੱਧ, ਦੂਜੇ ਨੰਬਰ ‘ਤੇ ਜਲੰਧਰ

0
6294
The farmer milks a cow. Milk flows in a bucket.

ਲੁਧਿਆਣਾ . ਦੁੱਧ ਉਤਪਾਦਨ ਦੇ ਮਾਮਲੇ ‘ਚ ਲੁਧਿਆਣਾ ਪੰਜਾਬ ਵਿਚੋਂ ਪਹਿਲੇ ਨੰਬਰ ‘ਤੇ ਹੈ ਜਿੱਥੇ ਰੋਜ਼ਾਨਾ 43.33 ਫੀਸਦ ਉਤਪਾਦਨ ਹੁੰਦਾ ਹੈ। ਅੱਜ ਵਿਸ਼ਵ ਦੁੱਧ ਦਿਹਾੜੇ ਮੌਕੇ ਸਫੇਦ ਕ੍ਰਾਂਤੀ ‘ਚ ਪੰਜਾਬ ਦਾ ਲੁਧਿਆਣਾ ਜ਼ਿਲ੍ਹਾ ਖਾਸ ਯੋਗਦਾਨ ਦੇ ਰਿਹਾ ਹੈ। ਲੁਧਿਆਣਾ ਸ਼ਹਿਰ ਵਿਚ 800 ਦੇ ਕਰੀਬ ਡੇਅਰੀਆਂ ਹਨ। ਜ਼ਿਲ੍ਹੇ ‘ਚ ਸਭ ਤੋਂ ਵੱਡਾ ਡੇਅਰੀ ਕੰਪਲੈਕਸ ਵੀ ਹੈ। ਪੂਰੇ ਪੰਜਾਬ ‘ਚ ਕੁੱਲ ਤਿੰਨ ਕਰੋੜ ਲੀਟਰ ਦੁੱਧ ਦਾ ਉਤਪਦਾਨ ਰੋਜ਼ਾਨਾ ਹੁੰਦਾ ਹੈ। ਇਸ ‘ਚੋਂ 1.5 ਕਰੋੜ ਲੀਟਰ ਦੇ ਕਰੀਬ ਦੁੱਧ ਰੋਜ਼ਾਨਾ ਵਿਕਣ ਲਈ ਆਉਂਦਾ ਹੈ। ਇਸ ‘ਚ ਇਕਲਾ ਲੁਧਿਆਣਾ 65 ਲੱਖ ਲੀਟਰ ਦੁੱਧ ਦਾ ਯੋਗਦਾਨ ਪਾ ਰਿਹਾ ਹੈ। ਦੂਜੇ ਨੰਬਰ ‘ਤੇ ਜਲੰਧਰ ਹੈ।

ਲੁਧਿਆਣਾ ਜ਼ਿਲ੍ਹੇ ‘ਚ ਤਾਜਪੁਰ ਰੋਡ ਤੇ ਹੈਬੋਵਾਲ ‘ਚ ਸਭ ਤੋਂ ਵੱਡਾ ਡੇਅਰੀ ਕੰਪਲੈਕਸ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ‘ਚੋਂ ਕਿਸਾਨ ਦੁੱਧ ‘ਚ ਆਪਣਾ ਯੋਗਦਾਨ ਦੇ ਰਹੇ ਹਨ। ਮਿਲਕਫੈੱਡ ਵੱਲੋਂ ਸੂਬੇ ਭਰ ‘ਚ 26 ਲੱਖ ਲੀਟਰ ਦੁੱਧ ਇਕੱਠਾ ਕੀਤਾ ਗਿਆ। ਇਸ ‘ਚ ਲੁਧਿਆਣਾ ਪਲਾਂਟ ਦੀ ਸਮਰੱਥਾ ਚਾਰ ਲੱਖ ਹੈ ਪਰ ਇਸ ਵਾਰ ਸਮਰੱਥਾ ਤੋਂ 1.80 ਲੱਖ ਲੀਟਰ ਜ਼ਿਆਦਾ ਦੁੱਧ ਇਕੱਠਾ ਕੀਤਾ ਗਿਆ। ਮੁਹਾਲੀ ਪਲਾਂਟ ‘ਚ 7 ਲੱਖ ਲੀਟਰ ਨਾਲ ਸਭ ਤੋਂ ਜ਼ਿਆਦਾ ਕਲੈਕਸ਼ਨ ਰਹੀ।