ਜੰਡਿਆਲਾ ਗੁਰੂ ਸ਼ਹਿਰ ’ਚ ਫਿਰ ਗੋਲੀਆਂ ਨਾਲ ਇਕ ਨੌਜਵਾਨ ਮਾਰਿਆ ਗਿਆ। ਜਾਣਕਾਰੀ ਅਨੁਸਾਰ ਮੁਹੱਲਾ ਪਟਵਾਰਖਾਨਾ ਵਿੱਚ ਇਕ ਸੈਲੂਨ ਦੀ ਦੁਕਾਨ ’ਤੇ ਬੈਠੇ ਇਕ ਨੌਜਵਾਨ ਨੂੰ 2 ਅਣਪਛਾਤੇ ਵਿਅਕਤੀਆਂ ਨੇ ਗੋਲ਼ੀਆਂ ਮਾਰ ਕੇ ਮਾਰ ਦਿੱਤਾ।
ਇਹ ਵੀ ਪਤਾ ਲੱਗਾ ਕਿ ਗੋਲ਼ੀਆਂ ਮਾਰਨ ਵਾਲੇ ਪਹਿਲਾਂ ਹੀ ਸੈਲੂਨ ਦੀ ਦੁਕਾਨ ਵਿਚ ਬੈਠੇ ਸਨ, ਜਦੋਂ ਹੀ ਨੌਜਵਾਨ ਉਸ ਦੁਕਾਨ ਵਿਚ ਆਇਆ ਤਾਂ ਹਮਲਾਵਰਾਂ ਨੇ ਉਸ ਨੂੰ ਗੋਲ਼ੀਆਂ ਮਾਰੀਆਂ ਤੇ ਭੱਜ ਗਏ। ਮਰਨ ਵਾਲੇ ਦਾ ਨਾਂ ਰਵੀ ਵਾਸੀ ਜੰਡਿਆਲਾ ਗੁਰੂ ਹੈ।