ਵੱਡਾ ਹਾਦਸਾ ! ਸਵਾਰੀਆਂ ਨਾਲ ਭਰੀ ਬੱਸ ਤੇ ਸੀਮਿੰਟ ਮਿਕਸਚਰ ਵਿਚਾਲੇ ਭਿਆਨਕ ਟੱਕਰ, 16 ਸਵਾਰੀਆਂ ਜ਼ਖਮੀ

0
756

ਦਸੂਹਾ, 19 ਸਤੰਬਰ | ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਰੋਡਵੇਜ਼ ਦੀ ਬੱਸ ਤੇ ਸੀਮਿੰਟ ਮਿਕਸਚਰ ਵਿਚਾਲੇ ਹੋਈ ਟੱਕਰ ‘ਚ 16 ਹੋਰ ਯਾਤਰੀ ਜ਼ਖਮੀ ਹੋ ਗਏ। ਇਹ ਹਾਦਸਾ ਹੁਸ਼ਿਆਰਪੁਰ ਦੇ ਟਾਂਡਾ ਦੇ ਅੱਡਾ ਖੁੱਡਾ ਨੇੜੇ ਵਾਪਰਿਆ।

ਹਾਦਸੇ ਵਿਚ ਜ਼ਖਮੀ ਹੋਏ ਯਾਤਰੀਆਂ ਨੂੰ ਦਸੂਹਾ ਤੇ ਟਾਂਡਾ ਦੇ ਸਿਵਲ ਹਸਪਤਾਲਾਂ ਵਿਚ ਦਾਖਲ ਕਰਵਾਇਆ ਜਾ ਰਿਹਾ ਹੈ। ਫਿਲਹਾਲ ਇਸ ਹਾਦਸੇ ‘ਚ ਪਤਾ ਲੱਗਾ ਹੈ ਕਿ ਬੱਸ ‘ਚ ਸਵਾਰ ਯਾਤਰੀਆਂ ਦੀਆਂ ਡੂੰਘੀਆਂ ਸੱਟਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇਲਾਜ ਲਈ ਰੈਫਰ ਕੀਤਾ ਜਾ ਰਿਹਾ ਹੈ।

ਜਗਰਾਉਂ ਡਿਪੂ ਦੀ ਪੰਜਾਬ ਰੋਡਵੇਜ਼ ਦੀ ਬੱਸ ਪਠਾਨਕੋਟ ਤੋਂ ਜਲੰਧਰ ਜਾ ਰਹੀ ਸੀ। ਜਦੋਂ ਇਹ ਬੱਸ ਹੁਸ਼ਿਆਰਪੁਰ ਦੇ ਟਾਂਡਾ ਅੱਡਾ ਖੁੱਡਾ ਨੇੜੇ ਪਹੁੰਚੀ ਤਾਂ ਸੀਮਿੰਟ ਮਿਕਸਰ ਨਾਲ ਟਕਰਾ ਗਈ।

ਬੱਸ ਸਵਾਰੀਆਂ ਨਾਲ ਖਚਾਖਚ ਭਰੀ ਹੋਣ ਕਾਰਨ ਇਸ ਹਾਦਸੇ ਵਿਚ 16 ਦੇ ਕਰੀਬ ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ। ਹਾਦਸੇ ਤੋਂ ਬਾਅਦ ਐਸ.ਆਰ.ਐਫ ਦੀ ਟੀਮ ਨੇ ਜ਼ਖਮੀਆਂ ਨੂੰ ਐਂਬੂਲੈਂਸ ਦੀ ਮਦਦ ਨਾਲ ਟਾਂਡਾ ਤੇ ਦਸੂਹਾ ਦੇ ਸਿਵਲ ਹਸਪਤਾਲਾਂ ਵਿਚ ਪਹੁੰਚਾਇਆ। ਖੁਸ਼ਕਿਸਮਤੀ ਦੀ ਗੱਲ ਇਹ ਹੈ ਕਿ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਬੱਸ ਵਿਚ ਸਫ਼ਰ ਕਰ ਰਹੇ ਲੋਕਾਂ ਨੇ ਦੱਸਿਆ ਕਿ ਇਹ ਹਾਦਸਾ ਬੱਸ ਡਰਾਈਵਰ ਦੀ ਗਲਤੀ ਕਾਰਨ ਵਾਪਰਿਆ ਹੈ ਕਿਉਂਕਿ ਉਹ ਬੱਸ ਨੂੰ ਬਹੁਤ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ ਤੇ ਡਰਾਈਵਰ ਨੇ ਸਮੇਂ ਸਿਰ ਬਰੇਕਾਂ ਨਹੀਂ ਲਗਾਈਆਂ।