ਗੁਰਦਾਸਪੁਰ : ਕਰੇਟਾ ‘ਤੇ ਆਏ ਅਣਪਛਾਤਿਆਂ ਨੇ ਆਈ-20 ਕਾਰ ਸਵਾਰਾਂ ‘ਤੇ ਚਲਾਈਆਂ ਗੋਲ਼ੀਆਂ, ਦਹਿਸ਼ਤ ਦਾ ਬਣਿਆ ਮਾਹੌਲ

0
1234

ਗੁਰਦਾਸਪੁਰ/ਕਲਾਨੌਰ, 25 ਦਸੰਬਰ | ਕਲਾਨੌਰ ਰੋਡ ’ਤੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕਰੇਟਾ ਕਾਰ ’ਚ ਸਵਾਰ ਵਿਅਕਤੀਆਂ ਨੇ ਆਈ-20 ਕਾਰ ’ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝਦਾ ਦੋਵੇਂ ਕਾਰ ਸਵਾਰ ਮੌਕੇ ਤੋਂ ਫ਼ਰਾਰ ਹੋ ਗਏ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਸਿਟੀ ਸੁਖਪਾਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਦੂਜੇ ਪਾਸੇ DSP ਸੁਖਪਾਲ ਦਾ ਕਹਿਣਾ ਹੈ ਕਿ ਸੂਚਨਾ ਮਿਲੀ ਸੀ ਕਿ ਕਾਹਨੂੰਵਾਨ ਚੌਕ ਤੋਂ ਨਬੀਪੁਰ ਚੌਕ ਨੂੰ ਜਾਂਦੇ ਇਕ ਨਿੱਜੀ ਹਸਪਤਾਲ ਨੇੜੇ ਫਾਇਰਿੰਗ ਹੋਈ ਹੈ। ਪਤਾ ਲੱਗਾ ਹੈ ਕਿ ਕਰੇਟਾ ਕਾਰ ‘ਚ ਸਵਾਰ ਲੋਕ ਆਈ-20 ਕਾਰ ਦਾ ਪਿੱਛਾ ਕਰ ਰਹੇ ਸਨ ਜਿਨ੍ਹਾਂ ਨੇ ਇਕ ਨੌਜਵਾਨ ਨੂੰ ਰਾਊਂਡਅਪ ਕੀਤਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।