ਕਵਿਤਾ – ਬਾਪੂ ਤੇ ਲੋੜਾਂ

0
4163
ਪਰਮਜੀਤ ਚੁੰਬਰ

ਛੋਟੇ ਸਾਂ ਅਸੀਂ
ਤੇ ਬਾਪੂ ਜਵਾਨ ਸੀ
ਬਾਪੂ ਘੱਟ ਹੁੰਦਾ ਸੀ ਘਰੇ
ਪਰ ਉਸਦੀ ਲੋੜ ਵੱਧ ਹੁੰਦੀ ਸੀ
ਅਸੀਂ ਵੱਡੇ ਹੁੰਦੇ ਗਏ
ਤੇ ਬਾਪੂ ਬੁੱਢਾ ਹੋ ਗਿਆ
ਫਿਰ ਬਾਪੂ ਰਹਿੰਦਾ ਸੀ ਹਮੇਸ਼ਾ ਘਰ ਹੀ
ਪਰ ਲੋੜ ਨਹੀਂ ਸੀ ਹੁੰਦੀ ਉਸਦੀ
ਹੁਣ ਬਣ ਗਏ ਅਸੀਂ ਬਾਪੂ
ਤੇ ਬੱਚਿਆਂ ਦੀਆਂ ਲੋੜਾਂ ਵੀ
ਆਖਿਰ ਤੁਰ ਗਿਆ ਬਾਪੂ
ਲੋੜ ਵਿਹੂਣਾ ਬਾਪੂ
ਬੱਚੇ ਹੋ ਰਹੇ ਹਨ ਵੱਡੇ
ਘਟ ਰਹੀ ਹੈ
ਸਾਡੀ ਲੋੜ ਵੀ
ਤੁਰ ਜਾਵਾਂਗੇ ਅਸੀਂ ਵੀ
ਜ਼ਿੰਦਗੀ
ਰਿਸ਼ਤੇ
ਸਿਮਟ ਕੇ ਰਹਿ ਗਏ ਹਨ
ਬੱਸ ਲੋੜਾਂ ਤੀਕਰ