ਬਠਿੰਡਾ . ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਕਾਰਨ ਲੱਗੇ ਕਰਫਿਊ/ਲਾਕਡਾਊਨ ਦੌਰਾਨ ਦੂਜੇ ਸੂਬਿਆਂ ਤੋਂ ਰਾਜ/ਜਿਲਿ•ਆਂ ਦੇ ਵਸਨੀਕਾਂ ਨੂੰ ਵਾਪਸ ਲਿਆਉਣ ਦੀ ਕਵਾਇਦ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਦੀਆਂ ਕੋਸ਼ਿਸ਼ਾਂ ਸਦਕਾ ਫਰੀਦਕੋਟ ਜਿਲ•ੇ ਨਾਲ ਸਬੰਧਤ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਨੂੰ ਰਾਜਸਥਾਨ ਦੇ ਜਮਸ਼ੇਦਪੁਰ ਅਤੇ ਹੋਰ ਥਾਵਾਂ ਤੋਂ ਵਾਪਸ ਫਰੀਦਕੋਟ ਲਿਆਂਦਾ ਗਿਆ ਸੀ ਅਤੇ ਇਨ•ਾਂ ਨੂੰ ਵੱਖ ਵੱਖ ਸਬ ਡਵੀਜ਼ਨਾਂ ਵਿੱਚ ਬਣਾਏ ਇਕਾਂਤਵਾਸ ਕੇਂਦਰਾਂ ਵਿੱਚ ਇਕਾਂਤ ਕੀਤਾ ਗਿਆ ਸੀ। ਇਨ•ਾਂ ਵਿਚੋਂ ਸਮੇਂ ਸਮੇਂ ਤੇ ਟੈਸਟ ਰਿਪੋਰਟ ਆਉਣ ਉਪਰੰਤ ਕਰੋਨਾ ਦੇ ਨੈਗਟਿਵ ਰਿਪੋਰਟਾਂ ਆਉਣ ਵਾਲੇ ਲੋਕਾਂ ਨੂੰ ਉਨ•ਾਂ ਦੇ ਘਰ ਜਾਣ ਦੀ ਇਜ਼ਾਜਤ ਦਿੱਤੀ ਗਈ ਹੈ ਅਤੇ ਇਨ•ਾਂ ਨੂੰ 14ਦਿਨ ਹੋਰ ਘਰ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ। ਅੱਜ ਜੈਤੋ ਸਬ ਡਵੀਜਨ ਦੇ ਬਾਜਾਖਾਨਾ ਦੇ ਦਸ਼ਮੇਸ਼ ਸਕੂਲ ਵਿਚੋਂ ਅਜਿਹੇ 98 ਮਜ਼ਦੂਰਾਂ ਦੀ ਕਰੋਨਾ ਰਿਪੋਰਟ ਨੈਗਟਿਵ ਆਉਣ ਕਾਰਨ ਉਨ•ਾਂ ਨੂੰ ਘਰ ਜਾਣ ਦੀ ਇਜ਼ਾਜਤ ਦਿੱਤੀ ਗਈ।
ਇਸ ਇਕਾਂਤਵਾਸ ਦੌਰਾਨ ਜਿਲ•ੇ ਦੇ 3 ਨੌਜਵਾਨਾਂ ਸ੍ਰੀ ਨਿਰੰਜਨਜੀਤ ਸਿੰਘ , ਸ੍ਰੀ ਸਵਰਨ ਸਿੰਘ ਅਤੇ ਸ੍ਰੀ ਸਤਪਾਲ ਸਿੰਘ ਨੇ ਐਸ.ਡੀ.ਐਮ. ਡਾ. ਮਨਦੀਪ ਕੌਰ, ਸ੍ਰੀ ਵਿਜੇ ਕੁਮਾਰ ਹੈੱਡ ਮਾਸਟਰ ਅਤੇ ਸ੍ਰੀ ਆਤਮਾ ਸਿੰਘ ਟੀਚਰ ਆਦਿ ਦੀ ਪ੍ਰੇਰਨਾ ਅਤੇ ਕਾਊਸਲਿੰਗ ਸਕਦਾ ਅੱਗੇ ਤੋਂ ਨਸ਼ਿਆਂ ਦਾ ਤਿਆਗ ਕਰਨ ਦਾ ਪ੍ਰਣ ਲਿਆ ਅਤੇ ਇਸ ਤੋਂ ਇਲਾਵਾ ਇਨ•ਾਂ ਨੋਜਵਾਨਾਂ ਨੇ ਇਹ ਵੀ ਪ੍ਰਣ ਕੀਤਾ ਕਿ ਉਹ ਹੋਰ ਲੋਕਾਂ ਨੂੰ ਵੀ ਨਸ਼ਿਆਂ ਤੋਂ ਦੂਰ ਰਹਿਣ ਅਤੇ ਇਨ•ਾਂ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਜਾਗਰੂਕ ਕਰਨਗੇ।