ਬਠਿੰਡਾ : ਨਸ਼ੇ ਦੀ ਹਾਲਤ ‘ਚ ਬੇਹੋਸ਼ ਮਿਲੇ ਲੜਕਾ-ਲੜਕੀ ; ਲੜਕੀ ਕੋਲੋਂ ਵੱਡੀ ਗਿਣਤੀ ‘ਚ ਸਰਿੰਜਾਂ ਬਰਾਮਦ

0
2844

ਬਠਿੰਡਾ | ਨੌਜਵਾਨ ਲੜਕਾ ਤੇ ਲੜਕੀ ਨਸ਼ੇ ਦੀ ਹਾਲਤ ਮਿਲੇ ਹਨ। ਇਸ ਦੌਰਾਨ ਵੱਡੀ ਗਿਣਤੀ ‘ਚ ਲੜਕੀ ਕੋਲੋਂ ਸਰਿੰਜਾਂ ਵੀ ਬਰਾਮਦ ਹੋਈਆਂ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅੱਜ ਇੱਕ ਦਿਨ ‘ਚ ਦੋ ਚਿੱਟਾ ਨਸ਼ਾ ਲਾਉਣ ਵਾਲੇ ਮਾਮਲੇ ਸਾਹਮਣੇ ਆਏ, ਇਹ ਮਾਮਲਾ ਬਠਿੰਡਾ ਦਾ ਹੈ ਜਿੱਥੇ ਨਸ਼ੇ ਦੀ ਓਵਰ ਡੋਜ਼ ਕਾਰਨ ਲੜਕਾ ਤੇ ਲੜਕੀ ਬੇਹੋਸ਼ੀ ਦੀ ਹਾਲਤ ਵਿੱਚ ਪਾਏ ਗਏ ਹਨ।

ਜਿਨ੍ਹਾਂ ਨੂੰ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਮੈਬਰਾਂ ਨੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ। ਜਾਣਕਾਰੀ ਦਿੰਦੇ ਸੰਸਥਾ ਦੇ ਮੈਬਰ ਜਨੇਸ਼ ਜੈਨ ਨੇ ਦੱਸਿਆ ਕਿ ਸਾਨੂੰ ਫੋਨ ਆਇਆ ਸੀ, ਜਦ ਮੌਕੇ ‘ਤੇ ਪੁੱਜੇ ਦੋਵੇਂ ਥੱਲੇ ਮੂਧੇ ਮੂੰਹ ਪਏ ਸੀ ਅਤੇ ਆਸ ਪਾਸ ਦੇ ਲੋਕਾਂ ਨੇ ਪਾਣੀ ਪਾ ਕੇ ਜਦੋਂ ਉਠਾਇਆ ਤਾਂ ਸਾਡੇ ਵਲੋ ਇਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ।

ਇਸ ਦੌਰਾਨ ਉਨ੍ਹਾਂ ਦੋਵਾਂ ਕੋਲੋਂ ਬੈਗ ਮਿਲਿਆ ਜਿਸ ਵਿਚੋਂ ਬਹੁਤ ਸਾਰੀਆਂ ਸਰਿੰਜਾਂ ਬਰਾਮਦ ਹੋਈਆਂ ਹਨ। ਦੂਜੇ ਪਾਸੇ ਸਿਵਲ ਹਸਪਤਾਲ ਦੇ ਡਾਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਦੋਵਾਂ ਨੂੰ ਸੰਸਥਾ ਦੇ ਮੈਂਬਰ ਲੈ ਕੇ ਆਏ ਹਨ। ਇਹ ਦੋਵੇਂ ਨ