ਜਲੰਧਰ, 19 ਫ਼ਰਵਰੀ | ਸ਼ਹਿਰ ਦੇ ਸੁੰਦਰ ਨਗਰ ਇਲਾਕੇ ਵਿੱਚ ਸੋਮਵਾਰ ਸ਼ਾਮ ਇੱਕੋ ਕਵਾਰਟਰ ਵਿੱਚ ਰਹਿਣ ਵਾਲੀਆਂ ਤਿੰਨ ਨਾਬਾਲਿਗ ਲੜਕੀਆਂ ਸੰਦੇਹਜਨਕ ਹਾਲਾਤਾਂ ਵਿੱਚ ਘਰ ਤੋਂ ਲਾਪਤਾ ਹੋ ਗਈਆਂ, ਜਿਨ੍ਹਾਂ ਵਿੱਚ 12 ਅਤੇ 13 ਸਾਲ ਦੀਆਂ ਦੋ ਸਗੀ ਭੈਣਾਂ ਅਤੇ ਉਨ੍ਹਾਂ ਦੀ 16 ਸਾਲਾ ਸਹੇਲੀ ਸ਼ਾਮਲ ਹੈ। ਪਰਿਵਾਰ ਮੁਤਾਬਕ ਮਾਤਾ-ਪਿਤਾ ਸਵੇਰੇ ਕੰਮ ‘ਤੇ ਗਏ ਹੋਏ ਸਨ ਅਤੇ ਸ਼ਾਮ ਕਰੀਬ ਸਾੜੇ ਪੰਜ ਵਜੇ ਵਾਪਸ ਆਉਣ ‘ਤੇ ਬੱਚੀਆਂ ਘਰ ਵਿੱਚ ਨਹੀਂ ਮਿਲੀਆਂ।
ਦੋਵੇਂ ਭੈਣਾਂ ਚੌਥੀ ਅਤੇ ਪੰਜਵੀਂ ਕਲਾਸ ਵਿੱਚ ਪੜ੍ਹਦੀਆਂ ਹਨ। ਪਰਿਵਾਰਕ ਮੈਂਬਰਾਂ ਨੇ ਆਸ-ਪਾਸ ਖੋਜ ਕੀਤੀ ਪਰ ਕੋਈ ਸੁਰਾਗ ਨਾ ਮਿਲਣ ‘ਤੇ ਪੁਲਸ ਨੂੰ ਸੂਚਿਤ ਕੀਤਾ।
ਸੂਚਨਾ ਮਿਲਣ ‘ਤੇ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਸ ਅਤੇ ਏਸੀਪੀ ਨਾਰਥ ਅਸ਼ੋਕ ਮੀਣਾ ਮੌਕੇ ‘ਤੇ ਪਹੁੰਚੇ। ਏਸੀਪੀ ਨੇ ਦੱਸਿਆ ਕਿ ਕੰਟਰੋਲ ਰੂਮ ‘ਤੇ ਜਾਣਕਾਰੀ ਮਿਲਣ ਬਾਅਦ ਜਾਂਚ ਸ਼ੁਰੂ ਕੀਤੀ ਗਈ ਹੈ। ਸੀਸੀਟੀਵੀ ਕੈਮਰਿਆਂ ਦੀ ਜਾਂਚ ਦੌਰਾਨ ਤਿੰਨੋਂ ਲੜਕੀਆਂ ਦੁਪਹਿਰ ਕਰੀਬ ਡੇਢ ਵਜੇ ਘਰ ਤੋਂ ਜਾਂਦੀਆਂ ਨਜ਼ਰ ਆਈਆਂ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।